ਸਾਢੇ ਤਿੰਨ ਸਾਲਾ ਬੱਚੀ ਨਾਲ ਜਬਰ ਜਨਾਹ ਦੇ ਦੋਸ਼ੀਆਂ ਨੂੰ ਸਜ਼ਾ-ਏ-ਮੌਤ ਦਾ ਹੁਕਮ
ਫਾਸਟ ਟਰੈਕ ਅਦਾਲਤ ਨੇ ਸੁਣਾਇਆ ਫ਼ੈਸਲਾ; ਖ਼ੂਨ ਨਾਲ ਲਥਪਥ ਬੇਹੋਸ਼ ਬੱਚੀ ਨੂੰ ਦੋੋਸ਼ੀ ਸੜਕ ਉਤੇ ਛੱਡ ਕੇ ਹੋ ਗਏ ਸਨ ਫ਼ਰਾਰ; ਬੱਚੀ ਦੀ ਪੀਜੀਆਈ ਰੋਹਤਕ ਵਿੱਚ ਹੋ ਗਈ ਸੀ ਮੌਤ
ਗੁਰਦੀਪ ਸਿੰਘ ਭੱਟੀ
ਟੋਹਾਣਾ, 9 ਅਪਰੈਲ
ਬੀਤੇ ਸਾਲ ਝੋਨੇ ਦੀ ਲੁਆਈ ਦੌਰਾਨ 30 ਜੂਨ, 2024 ਨੂੰ ਪਰਵਾਸੀ ਪਰਿਵਾਰ ਦੀ ਸਾਢੇ ਤਿੰਨ ਸਾਲਾ ਬੱਚੀ ਨਾਲ ਜਬਰ ਜਨਾਹ ਕਰਨ ਤੋਂ ਬਾਅਦ ਬੇਸੁੱਧ ਬੱਚੀ ਨੂੰ ਟੋਹਾਣਾ-ਜਾਖਲ ਸੜਕ ’ਤੇ ਸੁੱਟ ਕੇ ਫ਼ਰਾਰ ਹੋਏ ਦੋ ਵਿਅਕਤੀਆਂ ਨੂੰ ਅਦਾਲਤ ਨੇ ਦੋਸ਼ੀ ਕਰਾਰ ਦਿੰਦਿਆਂ ਸਜ਼ਾ-ਏ-ਮੌਤ ਦੇ ਹੁਕਮ ਦਿੱਤੇ ਹਨ। ਬੱਚੀ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ।
ਇਹ ਫ਼ੈਸਲਾ ਜ਼ਿਲ੍ਹਾ ਫਾਸਟ ਟਰੈਕ ਅਦਾਲਤ ਦੇ ਵਧੀਕ ਸੈਸ਼ਨ ਜੱਜ ਅਮਿਤ ਗਰਗ ਦੀ ਅਦਾਲਤ ਨੇ ਸੁਣਾਇਆ ਹੈ ਅਤੇ ਮਾਮਲੇ ਵਿੱਚ ਨਾਮਜ਼ਦ ਦੋ ਮੁਲਜ਼ਮਾਂ - ਪਿੰਡ ਲਲੂਵਾਲ ਦੇ ਮੁਕੇਸ਼ ਤੇ ਕਾਨ੍ਹਾਂਖੇੜਾ ਦੇ ਸਤੀਸ਼ - ਨੂੰ ਦੋਸ਼ੀ ਕਰਾਰ ਦਿੰਦੇ ਹੋਏ 1.75 ਲੱਖ ਰੁਪਏ ਜੁਰਮਾਨੇ ਤੇ ਮੌਤ ਦੀ ਸਜ਼ਾ ਸੁਣਾਈ ਹੈ। ਪੁਲੀਸ ਚਾਲਾਨ ਮੁਤਾਬਕ ਝੋਨੇ ਦੀ ਲੁਆਈ ਦੌਰਾਨ ਦੋਸ਼ੀਆਂ ਨੇ ਕਿਸਾਨ ਦੇ ਖੇਤ ਵਿੱਚ ਟਿਊਬਵੈਲ ਦੇ ਪਾਏ ਕੋਠੇ ’ਤੇ ਠਹਿਰਨ ਲਈ ਪਰਵਾਸੀ ਪਰਿਵਾਰ ਤੋਂ ਰੈਣਬਸੇਰਾ ਮੰਗਿਆ ਸੀ।
ਰਾਤ ਨੂੰ ਦੋਵੇਂ ਦੋਸ਼ੀ ਮਾਂ ਨਾਲ ਸੁੱਤੀ ਸਾਢੇ ਤਿੰਨ ਸਾਲਾ ਬੱਚੀ ਨੂੰ ਚੁੱਕ ਕੇ ਖੇਤਾਂ ਵਿੱਚ ਲੈ ਗਏ ਤੇ ਜਬਰ ਜਨਾਹ ਕੀਤਾ। ਇਸ ਦੌਰਾਨ ਬੱਚੀ ਬੇਸੁੱਧ ਹੋ ਗਈ ਤਾਂ ਮੁਲਜ਼ਿਮ ਖ਼ੂਨ ਨਾਲ ਲਥਪਥ ਬੇਹੋਸ਼ ਬੱਚੀ ਨੂੰ ਸੁੱ ਟਕੇ ਫ਼ਰਾਰ ਹੋ ਗਏ ਸੀ।
ਸਵੇਰੇ ਘਟਨਾ ਦਾ ਪਤਾ ਚਲਣ ’ਤੇ ਬੱਚੀ ਨੂੰ ਪੀਜੀਆਈ ਰੋਹਤਕ ਦਾਖਲ ਕਰਵਾਇਆ ਗਿਆ ਜਿੱਥੇ ਕੁਝ ਦਿਨਾਂ ਬਾਅਦ ਬੱਚੀ ਦੀ ਮੌਤ ਹੋ ਗਈ ਤੇ ਪੁਲੀਸ ਨੇ ਮੁਲਜ਼ਮਾਂ ਨੂੰ ਗ੍ਰਿ੍ਰਫ਼ਤਾਰ ਕਰਕੇ ਚਾਲਾਨ ਕੋਰਟ ਵਿੱਚ ਪੇਸ਼ ਕੀਤਾ ਸੀ।