ਮੋਟਰਸਾਈਕਲਾਂ ਦੀ ਸਿੱਧੀ ਟੱਕਰ ’ਚ ਚਾਰ ਜ਼ਖ਼ਮੀ
04:43 AM Apr 15, 2025 IST
ਪੱਤਰ ਪ੍ਰੇਰਕ
Advertisement
ਤਪਾ ਮੰਡੀ, 14 ਅਪਰੈਲ
ਇੱਥੋਂ ਦੀ ਢਿਲਵਾਂ ਰੋਡ ’ਤੇ ਦੋ ਮੋਟਰਸਾਈਕਲਾਂ ਦੀ ਸਿੱਧੀ ਟੱਕਰ ’ਚ ਦਿਉਰ-ਭਰਜਾਈ ਤੇ ਪਤੀ-ਪਤਨੀ ਗੰਭੀਰ ਜ਼ਖਮੀ ਹੋ ਗਏ। ਹਸਪਤਾਲ ’ਚ ਜ਼ੇਰੇ ਇਲਾਜ ਮਨਪ੍ਰੀਤ ਕੌਰ ਨੇ ਦੱਸਿਆ ਕਿ ਉਹ ਅਪਣੇ ਪੇਕੇ ਘਰ ਸੁਖਪੁਰਾ ਮੋੜ ਤੋਂ ਆਪਣੇ ਪਤੀ ਰਾਜ ਪਾਲ ਸਿੰਘ ਨਾਲ ਸਹੁਰੇ ਘਰ ਮਹਿਰਾਜ ਜਾ ਰਹੇ ਸੀ। ਉਹ ਜਦ ਤਪਾ ਨਜ਼ਦੀਕ ਇੱਕ ਨਿੱਜੀ ਸਕੂਲ ਨੇੜੇ ਪੁੱਜੇ ਤਾਂ ਤਪਾ ਸਾਈਡ ਤੋਂ ਆਉਂਦੇ ਮੋਟਰਸਾਈਕਲ ਸਵਾਰਾਂ ਨਾਲ ਸਿੱਧੀ ਟੱਕਰ ਹੋ ਕੇ ਡਿੱਗ ਕੇ ਜ਼ਖਮੀ ਹੋ ਗਏ। ਹਾਦਸੇ ’ਚ ਜ਼ਖਮੀਆਂ ਨੂੰ ਮਿੰਨੀ ਸਹਾਰਾ ਕਲੱਬ ਦੇ ਵਾਲੰਟੀਅਰਾਂ ਨੇ ਸਿਵਲ ਹਸਪਤਾਲ ਤਪਾ ਭਰਤੀ ਕਰਵਾਇਆ। ਇਸ ਹਾਦਸੇ ’ਚ ਮਨਪ੍ਰੀਤ ਕੌਰ ਅਤੇ ਰਾਜਪਾਲ ਸਿੰਘ ਵਾਸੀ ਮਹਿਰਾਜ ਰਿਸ਼ਤੇ ਵਿੱਚ ਪਤੀ-ਪਤਨੀ ਅਤੇ ਦੂਸਰੇ ਮੋਟਰਸਾਈਕਲ ਸਵਾਰ ਅਨੀਤਾ ਰਾਣੀ ਅਤੇ ਸ਼ਾਮ ਲਾਲ ਪੁੱਤਰ ਬਿਸਰਾ ਰਾਮ ਵਾਸੀ ਜਗਰਾਉਂ ਰਿਸ਼ਤੇ ਵਜੋਂ ਦਿਉਰ ਭਰਜਾਈ ਜ਼ਖ਼ਮੀ ਹੋ ਗਏ।
Advertisement
Advertisement