ਅੱਧੇ ਪੈਸੇ ਲੈਣ ਦੇ ਬਾਵਜੂਦ ਮੋਟਰਸਾਈਕਲ ਖੋਹਿਆ
05:11 AM May 17, 2025 IST
filter: 0; fileterIntensity: 0.0; filterMask: 0; brp_mask:0;
brp_del_th:null;
brp_del_sen:null;
delta:null;
module: photo;hw-remosaic: false;touch: (-1.0, -1.0);sceneMode: 2;cct_value: 0;AI_Scene: (-1, -1);aec_lux: 0.0;aec_lux_index: 0;albedo: ;confidence: ;motionLevel: -1;weatherinfo: null;temperature: 40;
ਮਲੋਟ: ਇਥੇ ਮੋਟਰਸਾਈਕਲਾਂ ਦੀ ਖਰੀਦ-ਵੇਚ ਦੇ ਕਾਰੋਬਾਰ ਨਾਲ ਜੁੜੇ ਇਕ ਵਿਅਕਤੀ ਵੱਲੋਂ ਇੱਕ ਮੋਟਰਸਾਈਕਲ ਦੀ ਅੱਧਿਓਂ ਜ਼ਿਆਦਾ ਰਕਮ ਪ੍ਰਾਪਤ ਕਰਨ ਦੇ ਬਾਵਜੂਦ ਮਜ਼ਦੂਰ ਕੋਲੋਂ ਮੋਟਰਸਾਈਕਲ ਖੋਹ ਕੇ ਅੱਗੇ ਵੇਚ ਦਿੱਤਾ ਗਿਆ। ਪਿੰਡ ਬੁਰਜ ਸਿੱਧਵਾਂ ਦੇ ਵਸਨੀਕ ਦਿਹਾੜੀਦਾਰ ਵਿਅਕਤੀ ਸੁਖਵਿੰਦਰ ਸਿੰਘ ਨੇ ਕਿਹਾ ਉਸ ਨੇ ਇੱਕ ਡੀਲਰ ਕੋਲੋਂ 2009 ਮਾਡਲ ਮੋਟਰਸਾਈਕਲ, 25 ਹਜ਼ਾਰ ’ਚ ਖਰੀਦਿਆ ਸੀ, ਜਿਸ ’ਚੋਂ ਉਸ ਨੇ 15 ਹਜ਼ਾਰ ਅਦਾ ਵੀ ਕਰ ਦਿੱਤੇ ਪਰ ਇਸ ਦੇ ਬਾਵਜੂਦ ਉਹ ਉਸ ਕੋਲੋਂ ਮੋਟਰਸਾਈਕਲ ਖੋਹ ਕੇ ਲੈ ਗਏ। ਜਦੋਂ ਉਹ ਬਾਕੀ ਰਕਮ 10 ਹਜ਼ਾਰ ਲੈ ਕੇ ਉਨ੍ਹਾਂ ਕੋਲ ਗਿਆ ਤਾਂ ਉਨ੍ਹਾਂ ਇਹ ਕਹਿ ਕੇ ਗੱਲ ਮੁਕਾ ਦਿੱਤੀ ਕਿ ਉਨ੍ਹਾਂ ਮੋਟਰਸਾਈਕਲ ਕਿਸੇ ਹੋਰ ਵਿਅਕਤੀ ਨੂੰ ਵੇਚ ਦਿੱਤਾ ਹੈ। ਇਸ ਸਬੰਧੀ ਜਦੋਂ ਦੁਕਾਨਦਾਰ ਨੂੰ ਪੁੱਛਿਆ ਤਾਂ ਉਨ੍ਹਾਂ ਮੰਨਿਆ ਕਿ ਉਨ੍ਹਾਂ ਕੋਲ 15 ਹਜ਼ਾਰ ਰੁਪਏ ਆਏ ਹਨ ਪਰ ਉਹ ਪੈਸੇ ਵਾਪਸ ਨਹੀਂ ਕਰਨਗੇ, ਕਿਉਂਕਿ ਉਸ ਨੇ ਸਹੀ ਸਮੇਂ ’ਤੇ ਪੈਸੇ ਨਹੀਂ ਦਿੱਤੇ। -ਪੱਤਰ ਪ੍ਰੇਰਕ
Advertisement
Advertisement
Advertisement