ਮੈਰਾਥਨ ਨੂੰ ਹਰੀ ਝੰਡੀ
04:40 AM Mar 31, 2025 IST
ਪੱਤਰ ਪ੍ਰੇਰਕ
ਗੂਹਲਾ ਚੀਕਾ, 30 ਮਾਰਚ
ਓਲੰਪੀਅਨ ਸਾਗਰਦੀਪ ਕੌਰ ਸਪੋਰਟਸ ਐਂਡ ਐਜੂਕੇਸ਼ਨ ਟਰੱਸਟ ਚੀਕਾ ਵੱਲੋਂ ਅੱਜ ਡੀਏਵੀ ਕਾਲਜ ਚੀਕਾ ਵਿੱਚ ਮੈਰਾਥਨ ਕਰਵਾਈ ਗਈ। ਇਸ ਵਿੱਚ ਕੈਥਲ ਦੇ ਪੁਲੀਸ ਕਪਤਾਨ ਰਾਜੇਸ਼ ਕਾਲੀਆ ਨੇ ਮੁੱਖ ਮਹਿਮਾਨ ਵਜੋਂ ਹਿੱਸਾ ਲਿਆ। ਉਨ੍ਹਾਂ ਤੋਂ ਇਲਾਵਾ ਮੈਰਾਥਨ ਵਿੱਚ ਨੌਜਵਾਨਾਂ, ਬੱਚਿਆਂ, ਬਜ਼ੁਰਗਾਂ ਅਤੇ ਔਰਤਾਂ ਨੇ ਹਿੱਸਾ ਲਿਆ। ਉਨ੍ਹਾਂ ਨੇ ਡੀਏਵੀ ਕਾਲਜ ਚੀਕਾ ਤੋਂ ਮੈਰਾਥਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ । ਇਹ ਮੈਰਾਥਨ ਡੀਏਵੀ ਕਾਲਜ ਤੋਂ ਸ਼ੁਰੂ ਹੋਈ ਅਤੇ ਸਰਕਾਰੀ ਗਰਲਜ਼ ਕਾਲਜ ਚੀਕਾ ਤੋਂ ਹੁੰਦੀ ਹੋਈ ਵਾਪਸ ਡੀਏਵੀ ਕਾਲਜ ਪਹੁੰਚੀ । ਇਸ ਦੌਰਾਨ ਪੁਲੀਸ ਕਪਤਾਨ ਰਾਜੇਸ਼ ਕਾਲੀਆ ਨੇ ‘ਭੱਜਣਾ ਸਿਰਫ਼ ਇੱਕ ਬਹਾਨਾ ਹੈ, ਨਸ਼ਾ ਭਜਾਉਣਾ ਪਵੇਗਾ’ ਵਰਗੇ ਨਾਅਰੇ ਵੀ ਲਾਏ । ਐਸਪੀ ਨੇ ਕਿਹਾ ਕਿ ਮੈਰਾਥਨ ਦਾ ਉਦੇਸ਼ ਆਮ ਲੋਕਾਂ ਨੂੰ ਨਸ਼ਿਆਂ ਪ੍ਰਤੀ ਜਾਗਰੂਕ ਕਰਨਾ ਹੈ ਅਤੇ ਪੁਲੀਸ ਵਿਭਾਗ ਨੇ ਨਸ਼ਿਆਂ ਵਿਰੁੱਧ ਮੁਹਿੰਮ ਸ਼ੁਰੂ ਕੀਤੀ ਹੈ।
Advertisement
Advertisement