ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ
04:57 AM May 11, 2025 IST
ਪੱਤਰ ਪ੍ਰੇਰਕ
Advertisement
ਗੁਰੂਹਰਸਹਾਏ, 10 ਮਈ
ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੀ ਬਲਾਕ ਗੁਰੂਿਹਰਸਹਾਏ ਦੀ ਮਹੀਨਾਵਾਰ ਮੀਟਿੰਗ ਜ਼ਿਲ੍ਹਾ ਸਹਾਇਕ ਕੈਸ਼ੀਅਰ ਡਾ. ਨਿਸ਼ਾਨ ਸਿੰਘ ਤੇ ਬਲਾਕ ਪ੍ਰਧਾਨ ਡਾ. ਪੂਰਨ ਸਿੰਘ ਦੀ ਅਗਵਾਈ ਹੇਠ ਕੀਤੀ ਗਈ। ਇਸ ਮੌਕੇ ਆਉਣ ਵਾਲੀਆਂ ਮੁਸ਼ਕਲਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ ਤੇ ਸਾਫ਼-ਸੁਥਰੀ ਪ੍ਰੈਕਟਿਸ ਕਰਨ ਬਾਰੇ ਕਿਹਾ ਗਿਆ। ਸਭ ਤੋਂ ਪਹਿਲਾਂ ਪਹਿਲਗਾਮ ਵਿੱਚ ਸ਼ਹੀਦ ਹੋਏ ਲੋਕਾਂ ਨੂੰ 2 ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੀਟਿੰਗ ਵਿੱਚ ਅਮਨ ਸ਼ਰਮਾ ਪਹੁੰਚੇ ਜਿਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਤੋਂ ਇਲਾਵਾ ਚੇਅਰਮੈਨ ਡਾ. ਸਤਪਾਲ ਜਲਾਲਾਬਾਦ, ਕੈਸ਼ੀਅਰ ਡਾ. ਰਾਜ ਕਰਨ, ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ, ਸਟੇਜ ਸੈਕਟਰੀ ਡਾ. ਦਰਸ਼ਨ ਸਿੰਘ, ਪ੍ਰੈੱਸ ਸਕੱਤਰ ਡਾ. ਰਮਨ, ਸੀਨੀਅਰ ਪ੍ਰਧਾਨ ਡਾ. ਜਨਕ ਰਾਜ, ਮੀਤ ਪ੍ਰਧਾਨ ਵਿਕਰਮ, ਡਾ. ਗੁਰਦੀਪ, ਡਾ. ਪ੍ਰਮੋਦ ਸਮੇਤ ਹੋਰ ਸੀਨੀਅਰ ਤੇ ਜੂਨੀਅਰ ਸਾਥੀ ਵੀ ਹਾਜ਼ਰ ਸਨ।
Advertisement
Advertisement