ਮੈਡੀਕਲ ਤੇ ਖੂਨਦਾਨ ਕੈਂਪ 8 ਨੂੰ
05:23 AM May 05, 2025 IST
ਪੱਤਰ ਪ੍ਰੇਰਕ
ਮਾਛੀਵਾੜਾ , 4 ਮਈ
Advertisement
ਸਵਾਮੀ ਗੰਗਾ ਨੰਦ ਭੂਰੀ ਵਾਲੇ ਚੈਰੀਟੇਬਲ ਸੇਵਾ ਸੰਮਤੀ ਵਲੋਂ ਸਵ. ਜਗਮੋਹਣ ਸਿੰਘ ਟੱਕਰ ਦੀ ਯਾਦ ਵਿਚ ਮੁਫ਼ਤ ਮੈਡੀਕਲ ਤੇ ਖੂਨਦਾਨ ਕੈਂਪ 8 ਮਈ ਨੂੰ ਲਾਇਆ ਜਾਵੇਗਾ, ਜਿਸ ਦੀਆਂ ਤਿਆਰੀਆਂ ਲਈ ਅੱਜ ਮੀਟਿੰਗ ਕੀਤੀ ਗਈ। ਸੰਸਥਾ ਦੇ ਚੇਅਰਮੈਨ ਚਰਨਜੀਤ ਸਿੰਘ ਥੋਪੀਆ ਨੇ ਦੱਸਿਆ ਕਿ ਸਮਰਾਲਾ ਰੋਡ ’ਤੇ ਐੱਚਡੀਐੱਫਸੀ ਬੈਂਕ ਨੇੜੇ ਕੈਂਪ ਸਵੇਰੇ 9 ਵਜੇ ਤੋਂ 2 ਵਜੇ ਤੱਕ ਲਗਾਇਆ ਜਾਵੇਗਾ। ਕੈਂਪ ਦੌਰਾਨ ਮਾਹਿਰ ਡਾਕਟਰ ਅੱਖਾਂ, ਦੰਦਾਂ, ਹੱਡੀਆਂ ਅਤੇ ਜਨਰਲ ਬੀਮਾਰੀਆਂ ਦੀ ਜਾਂਚ ਕਰਨਗੇ। ਅੱਖਾਂ ਦੇ ਮਰੀਜ਼ਾਂ ਨੂੰਐਨਕਾਂ ਮੁਫ਼ਤ ਦਿੱਤੀਆਂ ਜਾਣਗੀਆਂ। ਖੂਨਦਾਨ ਕੈਂਪ ਵਿਚ ਪੀਜੀਆਈ ਦੀ ਟੀਮ ਖੂਨ ਇਕੱਤਰ ਕਰੇਗੀ।
Advertisement
Advertisement