ਮੈਡੀਕਲ ਕੈਂਪ ’ਚ ਦੋ ਸੌ ਮਰੀਜ਼ਾਂ ਦੀ ਜਾਂਚ
12:35 PM May 09, 2023 IST
ਲਹਿਰਾਗਾਗਾ (ਪੱਤਰ ਪ੍ਰੇਰਕ): ਇਥੇ ਲਾਇਨਜ਼ ਕਲੱਬ ਵੱਲੋਂ ਲੋਹਟੀਆਂ ਵਾਲੀ ਧਰਮਸ਼ਾਲਾ ‘ਚ ਮੈਡੀਕਲ ਕੈਂਪ ਲਾਇਆ ਗਿਆ ਜਿਸ ‘ਚ 200 ਮਰੀਜ਼ਾਂ ਦੀ ਜਾਂਚ ਕਰਕੇ ਦਵਾਈਆਂ ਮੁਫਤ ਵੰਡੀਆਂ ਗਈਆਂ। ਕਲੱਬ ਦੇ ਚੇਅਰਮੈਨ ਰਜਨੀਸ਼ ਗੁਪਤਾ, ਪ੍ਰਧਾਨ ਵਿਧੂ ਸ਼ੇਖਰ, ਸਕੱਤਰ ਹਰੀਸ਼ ਕੁਮਾਰ ਹੈਰੀ ਅਤੇ ਖਜਾਨਚੀ ਰਾਹੁਲ ਗਰਗ ਨੇ ਦੱਸਿਆ ਕਿ ਲੋਹਟੀਆਂ ਧਰਮਸ਼ਾਲਾ ਸੁਸਾਇਟੀ ਦੇ ਸਹਿਯੋਗ ਨਾਲ ਲੋਹਟੀਆ ਧਰਮਸ਼ਾਲਾ ਵਿੱਚ ਲਾਏ ਇਸ ਕੈਂਪ ਦੌਰਾਨ ਡਾਕਟਰ ਜੋਨੀ ਗੁਪਤਾ ਐਮ ਡੀ ਅਤੇ ਹੱਡੀਆਂ ਜੋੜਾਂ ਦੇ ਮਾਹਿਰ ਡਾਕਟਰ ਐਸਕੇ ਜੈਨ ਨੇ ਮਰੀਜਾਂ ਦਾ ਚੈਕਅੱਪ ਕੀਤਾ ਉਥੇ ਹੀ ਲਾਇਨਜ਼ ਕਲੱਬ ਵੱਲੋਂ ਫਰੀ ਦਵਾਈਆਂ ਵੀ ਦਿੱਤੀਆਂ ਗਈਆਂ। ਇਸ ਸਮੇਂ ਕਲੱਬ ਦੇ ਅਹੁਦੇਦਾਰ ਇੰਸਪੈਕਟਰ ਪੰਕਜ ਗਰਗ, ਹਿਤੇਸ਼ ਸਿੰਗਲਾ, ਅਮਰਿੰਦਰ ਸਿੰਘ, ਹਿਮਾਂਸ਼ੂ ਜੈਨ, ਵਿਵੇਕ ਗਰਗ, ਸਾਹਿਲ ਗੋਇਲ, ਨਵਮ ਗੋਇਲ ਆਦਿ ਮੌਜੂਦ ਸਨ।
Advertisement
Advertisement
Advertisement