ਮੀਂਹ ਤੇ ਹਨੇਰੀ ਕਾਰਨ ਗਰਮੀ ਤੋਂ ਰਾਹਤ
05:59 AM Apr 12, 2025 IST
ਐੱਨਪੀ ਧਵਨ
ਪਠਾਨਕੋਟ, 11 ਅਪਰੈਲ
ਇੱਥੇ ਅੱਜ ਸਵੇਰੇ ਸੱਤ ਵਜੇ ਤੋਂ ਲੈ ਕੇ ਦੁਪਹਿਰ ਬਾਅਦ ਦੋ ਵਜੇ ਤੱਕ ਹੋਈ ਬਾਰਸ਼ ਤੇ ਤੇਜ਼ ਹਨੇਰੀ ਨਾਲ ਪਠਾਨਕੋਟ ਜ਼ਿਲ੍ਹੇ ਦੇ ਮੌਸਮ ਵਿੱਚ ਠੰਢਕ ਆ ਗਈ। ਸ਼ਹਿਰ ਅੰਦਰ ਨੀਵੇਂ ਇਲਾਕਿਆਂ ਵਿੱਚ ਬਰਸਾਤ ਦਾ ਪਾਣੀ ਖੜ੍ਹ ਗਿਆ, ਜਿਸ ਕਾਰਨ ਲੋਕਾਂ ਨੂੰ ਕਾਫੀ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇੱਕ ਜਗ੍ਹਾ ’ਤੇ ਤੇਜ਼ ਹਨੇਰੀ ਨਾਲ ਦਰੱਖਤ ਵੀ ਟੁੱਟ ਪਿਆ ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਮੀਂਹ ਦਾ ਪਾਣੀ ਖੜ੍ਹਨ ਕਾਰਨ ਕਾਲੀ ਮਾਤਾ ਮੰਦਰ ਨੂੰ ਜਾਣ ਵਾਲੀ ਸੜਕ ਸਭ ਤੋਂ ਵੱਧ ਪ੍ਰਭਾਵਿਤ ਹੋਈ। ਇਸ ਦੇ ਨਾਲ ਹੀ ਮੁਹੱਲਾ ਰਾਮਪੁਰਾ, ਭਦਰੋਆ, ਢਾਕੀ, ਮਿਉਂਸਿਪਲ ਕਲੋਨੀ ਅਤੇ ਨਿਊ ਸ਼ਾਸਤਰੀ ਨਗਰ ਵਿੱਚ ਨੀਵੀਆਂ ਥਾਵਾਂ ਵਿੱਚ ਪਾਣੀ ਖੜ੍ਹ ਗਿਆ। ਨਿਕਾਸੀ ਨਾਲਿਆਂ ਦੀ ਸਫਾਈ ਨਾ ਹੋਣ ਕਾਰਨ ਨੀਵੇਂ ਇਲਾਕਿਆਂ ’ਚ ਨਾਲੇ ਓਵਰਫਲੋਅ ਹੋ ਗਏ, ਜਿਸ ਕਾਰਨ ਦੂਸ਼ਿਤ ਪਾਣੀ ਸੜਕਾਂ ’ਤੇ ਵਹਿਣ ਲੱਗਾ।
Advertisement
Advertisement