ਅੰਬੇਡਕਰ ਦੇ ਬੁੱਤ ਦੀ ਰਾਖੀ ਮੌਕੇ ਵਿਜੈ ਸਾਂਪਲਾ ਦੀ ਸਿਹਤ ਵਿਗੜੀ
06:59 AM Apr 15, 2025 IST
ਫਿਲੌਰ (ਸਰਬਜੀਤ ਗਿੱਲ): ਪਿੰਡ ਨੰਗਲ ’ਚ ਡਾ. ਬੀਆਰ ਅੰਬੇਡਕਰ ਦੇ ਬੁੱਤ ’ਤੇ ਖ਼ਾਲਿਸਤਾਨ ਪੱਖੀ ਨਾਅਰੇ ਲਿਖਣ ਦੀ ਧਮਕੀ ਕਾਰਨ ਅੱਜ ਭਾਜਪਾ ਵੱਲੋਂ ਇੱਥੇ ਡਾ. ਅੰਬੇਡਕਰ ਦੇ ਬੁੱਤ ਦੀ ਰਾਖੀ ਲਈ ਰੈਲੀ ਕੀਤੀ ਗਈ। ਇਸ ਦੌਰਾਨ ਸਾਬਕਾ ਕੇਂਦਰੀ ਮੰਤਰੀ ਵਿਜੈ ਸਾਂਪਲਾ ਦੀ ਸਿਹਤ ਅਚਾਨਕ ਵਿਗੜ ਗਈ। ਜਦੋਂ ਉਹ ਇਕੱਠ ਨੂੰ ਸੰਬੋਧਨ ਕਰ ਰਹੇ ਸਨ ਤਾਂ ਅਵਾਜ਼ ’ਚ ਤਬਦੀਲੀ ਆਉਣੀ ਸ਼ੁਰੂ ਹੋ ਗਈ, ਜਿਸ ’ਤੇ ਉਨ੍ਹਾਂ ਨੂੰ ਪਹਿਲਾਂ ਮੁਢਲੀ ਸਹਾਇਤਾ ਦਿੱਤੀ ਗਈ ਮਗਰੋਂ ਸਥਾਨਕ ਪ੍ਰਈਵੇਟ ਹਸਪਤਾਲ ਲਿਜਾਇਆ ਗਿਆ। ਕੁਝ ਸਮਾਂ ਹਸਪਤਾਲ ਰਹਿਣ ਮਗਰੋਂ ਉਹ ਮੁੜ ਰੈਲੀ ’ਚ ਸ਼ਾਮਲ ਹੋ ਗਏ। ਇਸ ਦੌਰਾਨ ਅੱਜ ਲੋਕ ਇਨਸਾਫ਼ ਮੰਚ ਵੱਲੋਂ ਮੋਟਰਸਾਈਕਲ ਮਾਰਚ ਵੀ ਕੀਤਾ ਗਿਆ।
Advertisement
Advertisement