ਮਾਨਸਾ: ਪਰਾਲੀ ਦੀਆਂ ਗੱਠਾਂ ਨੂੰ ਅੱਗ ਲੱਗੀ
04:53 AM May 13, 2025 IST
ਪੱਤਰ ਪ੍ਰੇਰਕ
Advertisement
ਮਾਨਸਾ, 12 ਮਈ
ਪਿੰਡ ਤਾਮਕੋਟ ’ਚ ਪਈਆਂ ਪਰਾਲੀ ਦੀਆਂ ਗੱਠਾਂ ਨੂੰ ਸ਼ਾਮ ਨੂੰ ਅੱਗ ਲੱਗ ਗਈ। ਇਸ ਦਾ ਪਤਾ ਲੱਗਦਿਆਂ ਹੀ ਲੋਕ ਜਿੱਥੇ ਇਸ ਅੱਗ ਨੂੰ ਬੁਝਾਉਣ ਦੀ ਕੋਸ਼ਿਸ ਕਰਨ ਲੱਗੇ, ਉੱਥੇ ਹੀ ਫ਼ਾਇਰ ਬ੍ਰਿਗੇਡ ਮਾਨਸਾ ਅਤੇ ਭੀਖੀ ਤੋਂ ਤਿੰਨ ਗੱਡੀਆਂ ਪੁੱਜੀਆਂ ਅਤੇ ਅੱਗ ਬੁਝਾਉਣੀ ਸ਼ੁਰੂ ਕਰ ਦਿੱਤੀ। ਫ਼ਾਇਰਮੈਨ ਮਨਦੀਪ ਸਿੰਘ ਨੇ ਦੱਸਿਆ ਕਿ ਮਾਨਸਾ ਤੋਂ ਦੋ ਗੱਡੀਆਂ ਉੱਥੇ ਪੁੱਜੀਆਂ, ਜਿਨ੍ਹਾਂ ’ਚ ਇੱਕ ਗੱਡੀ ‘ਤੇ ਲਖਵੀਰ ਸਿੰਘ ਡਰਾਈਵਰ, ਮਨਦੀਪ ਸਿੰਘ ਫਾਇਰਮੈਨ ਅਤੇ ਸੁਖਦਰਸ਼ਨ ਸਿੰਘ ਪੁੱਜੇ, ਜਦੋਂਕਿ ਦੂਜੀ ਗੱਡੀ ਤੇ ਕੁਲਦੀਪ ਸਿੰਘ ਡਰਾਈਵਰ, ਅਮਨਦੀਪ ਸਿੰਘ ਤੇ ਅਮਨਦੀਪ ਕੁਮਾਰ ਆਦਿ ਪੁੱਜੇ। ਇਸ ਤੋਂ ਇਲਾਵਾ ਭੀਖੀ ਦੀ ਫ਼ਾਇਰ ਬ੍ਰਿਗੇਡ ਦੀ ਗੱਡੀ ਪੁੱਜੀ ਅਤੇ ਉਨ੍ਹਾਂ ਨੇ ਮੌਕੇ ’ਤੇ ਪੁੱਜ ਕੇ ਅੱਗ ਬੁਝਾਉਣੀ ਸ਼ੁਰੂ ਕਰ ਦਿੱਤੀ ਅਤੇ ਦੇਰ ਸ਼ਾਮ ਤੱਕ ਇਹ ਅੱਗ ਅਜੇ ਬੁਝੀ ਨਹੀਂ ਸੀ ਅਤੇ ਇਸ ਨੂੰ ਬੁਝਾਉਣ ਦੀਆਂ ਕੋਸ਼ਿਸਾਂ ਕੀਤੀਆਂ ਜਾ ਰਹੀਆਂ ਸਨ।
Advertisement
Advertisement