ਮਾਤਾ ਮਹਿੰਦਰ ਕੌਰ ਰਿਆਤ ਦਾ ਸ਼ਰਧਾਂਜਲੀ ਸਮਾਰੋਹ
ਬਲਾਚੌਰ: ਰਿਆਤ ਐਜੂਕੇਸ਼ਨਲ ਐਂਡ ਰਿਸਰਚ ਟਰੱਸਟ ਦੇ ਚੇਅਰਮੈਨ ਨਿਰਮਲ ਸਿੰਘ ਰਿਆਤ ਦੇ ਮਾਤਾ ਮਹਿੰਦਰ ਕੌਰ ਰਿਆਤ ਨਮਿੱਤ ਪਾਠ ਦੇ ਭੋਗ ਉਨ੍ਹਾਂ ਦੇ ਜੱਦੀ ਪਿੰਡ ਸਿਆਣਾ (ਬਲਾਚੌਰ) ’ਚ ਪਾਏ ਗਏ। ਇਸ ਮੌਕੇ ਰਾਗੀ ਜਥੇ ਵੱਲੋਂ ਕੀਰਤਨ ਕੀਤਾ ਗਿਆ। ਸ਼ਰਧਾਂਜਲੀ ਸਮਾਗਮ ਵਿੱਚ ਬੁਲਾਰਿਆਂ ਅਜੀਤ ਰਾਮ, ਡਾ. ਸੰਦੀਪ ਸਿੰਘ ਕੌੜਾ, ਐਡਵੋਕੇਟ ਆਰਪੀ ਸਿੰਘ ਚੌਧਰੀ, ਅਸ਼ੋਕ ਕਟਾਰੀਆ ਤੇ ਅਵਿਨਾਸ਼ ਰਾਏ ਖੰਨਾ ਨੇ ਮਾਤਾ ਮਹਿੰਦਰ ਕੌਰ ਰਿਆਤ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਰਿਆਤ ਪਰਿਵਾਰ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਦਿੱਤੇ ਯੋਗਦਾਨ ਦੀ ਸ਼ਲਾਘਾ ਕੀਤੀ| ਹਲਕਾ ਬਲਾਚੌਰ ਦੇ ਵਿਧਾਇਕ ਸੰਤੋਸ਼ ਕਟਾਰੀਆ ਨੇ ਵੀ ਰਿਆਤ ਪਰਿਵਾਰ ਨਾਲ਼ ਹਮਦਰਦੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਪਰਿਵਾਰਿਕ ਮੈਂਬਰਾਂ ਵਿੱਚ ਐੱਨਐੱਸ ਰਿਆਤ, ਬਲਵੰਤ ਸਿੰਘ ਰਿਆਤ, ਹਰਦੀਪ ਸਿੰਘ ਰਿਆਤ, ਹਰੀ ਸਿੰਘ, ਗੁਰਵਿੰਦਰ ਸਿੰਘ ਬਾਹੜਾ, ਚਾਂਸਲਰ ਆਰਬੀਯੂ ਅਤੇ ਪ੍ਰੋ. ਬੀਐੱਸ ਸਤਿਆਲ, ਸੰਯੁਕਤ ਰਜਿਸਟਰਾਰ ਸਤਬੀਰ ਸਿੰਘ ਬਾਜਵਾ, ਪ੍ਰੋ. ਨਰਿੰਦਰ ਭੂੰਬਲਾ ਅਤੇ ਰਿਆਤ ਪਰਿਵਾਰ ਦੇ ਰਿਸ਼ਤੇਦਾਰ ਪੰਜਾਬ ਭਰ ਦੇ ਸਮਾਜਿਕ ਆਗੂ, ਰਾਜਨੀਤਿਕ ਅਤੇ ਬੁੱਧੀਜੀਵੀ ਮੌਜੂਦ ਰਹੇ| -ਪੱਤਰ ਪ੍ਰੇਰਕ