ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਾਤਾ ਮਨਸਾ ਦੇਵੀ ਮੰਦਰ ’ਚ ਨਰਾਤਿਆਂ ਦਾ ਮੇਲਾ ਸ਼ੁਰੂ

07:27 AM Mar 31, 2025 IST
featuredImage featuredImage
ਮਾਤਾ ਮਨਸਾ ਦੇਵੀ ਮੇਲੇ ਵਿੱਚ ਕੈਲੰਡਰ ਰਿਲੀਜ਼ ਕਰਦੇ ਹੋਏ  ਡੀਸੀ ਮੋਨਿਕਾ ਗੁਪਤਾ।

ਪੀ.ਪੀ. ਵਰਮਾ
ਪੰਚਕੂਲਾ, 30 ਮਾਰਚ
ਮਾਤਾ ਮਨਸਾ ਦੇਵੀ ਮੇਲਾ ਅੱਜ ਸ਼ੁਰੂ ਹੋ ਗਿਆ। ਨਰਾਤਿਆਂ ਦਾ ਮੇਲਾ ਨੌਂ ਦਿਨ ਚੱਲੇਗਾ। ਅੱਜ ਸਵੇਰੇ ਹੀ ਪੂਜਾ ਸਥੱਲ ਬੋਰਡ ਵੱਲੋਂ ਮੰਦਰ ਦੇ ਗੇਟ ਖੋਲ੍ਹ ਦਿੱਤੇ ਗਏ ਸਨ। ਦੇਰ ਸ਼ਾਮ ਤੱਕ 50 ਹਜ਼ਾਰ ਤੋਂ ਵੱਧ ਸ਼ਰਧਾਲੂਆਂ ਨੇ ਮੱਥਾ ਟੇਕਿਆ। ਮੱਥਾ ਟੇਕਣ ਵਾਲਿਆ ਵਿੱਚ ਟ੍ਰਾਈਸਿਟੀ ਤੋਂ ਇਲਾਵਾ ਗੁਆਂਢੀ ਰਾਜ ਪੰਜਾਬ ਦੇ ਮਾਲਵਾ ਇਲਾਕੇ ਤੋਂ ਸ਼ਰਧਾਲੂ ਆਏ ਹੋਏ ਸਨ। ਡੀਸੀ ਪੰਚਕੂਲਾ ਮੋਨਕਾ ਗੁਪਤਾ ਨੇ ਅੱਜ ਸਵੇਰੇ ਮੰਦਰ ਵਿੱਚ ਜਾ ਕੇ ਪੂਜਾ ਪਾਠ ਕੀਤਾ ਅਤੇ ਹਵਨ ਯੱਗ ਵਿੱਚ ਹਿੱਸਾ ਲਿਆ। ਇਸ ਮੌਕੇ ਉਨ੍ਹਾਂ ਨੇ ਮਾਤਾ ਮਨਸਾ ਦੇਵੀ ਪੂਜਾ ਸਥਲ ਵੱਲੋਂ ਬਣਾਇਆ ਗਿਆ ਧਾਰਮਿਕ ਕੈਲੰਡਰ ਵੀ ਜਾਰੀ ਕੀਤਾ। ਇਸ ਮੌਕੇ ਪੂਜਾ ਸਥੱਲ ਬੋਰਡ ਦੀ ਸੀਈਓ ਨੀਸ਼ਾ ਯਾਦਵ ਅਤੇ ਬੋਰਡ ਦੀ ਸਕੱਤਰ ਸ਼ਾਰਧਾ ਪਰਜਾਪਤੀ ਨੇ ਵੀ ਡੀਸੀ ਪੰਚਕੂਲਾ ਮੋਨਿਕਾ ਗੁਪਤਾ ਨੂੰ ਮਾਤਾ ਦੀ ਤਸਵੀਰ ਭੇਟ ਕੀਤੀ। ਮੇਲੇ ਦੇ ਮੱਦੇਨਜਰ ਜ਼ਿਲ੍ਹਾ ਪੁਲੀਸ ਨੇ ਸੁਰੱਖਿਆ ਸਬੰਧੀ ਮੇਲੇ ਦੇ ਆਸਪਾਸ 12 ਨਾਕੇ ਲਗਾਏ ਸਨ। 837 ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ। ਇਸੇ ਤਰ੍ਹਾਂ ਪੰਜ ਟਰੋਲਿੰਗ ਪਾਰਟੀਆਂ ਨੇ ਵੀ ਸੁਰੱਖਿਆ ਦੀ ਜ਼ਿੰਮੇਵਾਰੀ ਸੰਭਾਲੀ ਹੋਈ ਹੈ। ਹਰਿਆਣਾ ਰੋਡਵੇਜ਼ ਨੇ ਮੇਲੇ ਦੇ ਮੱਦੇਨਜ਼ਰ ਸਪੈਸ਼ਲ ਬੱਸਾਂ ਵੀ ਚਲਾਈਆਂ ਸਨ। ਮੇਲੇ ਦੇ ਮੱਦੇਨਜ਼ਰ ਪੰਜ ਏਸੀਪੀਜ਼ ਦੀ ਡਿਊਟੀ ਵੀ ਲਗਾਈ ਹੋਈ ਹੈ। ਦੱਸਣਯੋਗ ਹੈ ਕਿ ਮਾਤਾ ਮਨਸਾ ਦੇਵੀ ਪੂਜਾ ਸਥੱਲ ਬੋਰਡ ਦੇ ਅਧੀਨ ਕਾਲੀ ਮਾਤਾ ਮੰਦਰ ਕਾਲਕਾ, ਮਾਤਾ ਸ਼ਾਰਧਾ ਮੰਦਰ ਤਿਰੋਕਪੁਰ ਰਾਏਪੁਰਰਾਣੀ, ਮਾਤਾ ਸਮਲੋਠਾ ਮੰਦਰ ਮੋਰਨੀ, ਚੰਡੀਮਾਤਾ ਮੰਦਰ ਪੂਜਾ ਸਥੱਲ ਅਧੀਨ ਆਉਂਦੇ ਹਨ। ਜ਼ਿਲ੍ਹਾ ਸਿਹਤ ਵਿਭਾਗ ਨੇ ਮੰਦਰ ਵਿੱਚ ਕਈ ਮੈਡੀਕਲ ਆਰਜੀ ਕੈਂਪ ਲਗਾਏ ਹੋਏ ਹਨ।

Advertisement

Advertisement