ਡੀਸੀ ਵੱਲੋਂ ਉਸਾਰੀ ਅਧੀਨ ਹਸਪਤਾਲ ਦਾ ਜਾਇਜ਼ਾ
05:27 AM Apr 03, 2025 IST
ਨਿੱਜੀ ਪੱਤਰ ਪ੍ਰੇਰਕ
ਚਮਕੌਰ ਸਾਹਿਬ, 2 ਅਪਰੈਲ
ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਵੱਲੋਂ ਇੱਥੋ ਦੇ ਸਰਕਾਰੀ ਹਸਪਤਾਲ ਦੀ ਨਵੀਂ ਉਸਾਰੀ ਅਧੀਨ ਇਮਾਰਤ ਦੇ ਕੰਮ ਦਾ ਜਾਇਜ਼ਾ ਲਿਆ ਗਿਆ। ਉਨ੍ਹਾਂ ਹਸਪਤਾਲ ਦੀ ਇਮਾਰਤ ਵਿੱਚ ਕੀਤੇ ਗਏ ਅਤੇ ਚੱਲ ਰਹੇ ਕਾਰਜ ਦਾ ਨਿਰੀਖਣ ਕਰਦਿਆਂ ਐਸਡੀਓ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਨੂੰ ਹਸਪਤਾਲ ਵਿੱਚ ਪਾਣੀ ਦੀ ਨਿਕਾਸੀ ਦਾ ਦੋ ਹਫਤਿਆਂ ਵਿੱਚ ਢੁਕਵਾਂ ਪ੍ਰਬੰਧ ਕਰਨ ਦੀ ਹਦਾਇਤ ਕੀਤੀ। ਇਸ ਤੋਂ ਪਹਿਲਾਂ ਡੀਸੀ ਵਰਜੀਤ ਵਾਲੀਆ ਨੇ ਇੱਥੋਂ ਦੀ ਅਤੇ ਕਸਬਾ ਬੇਲਾ ਦੀਆਂ ਅਨਾਜ ਮੰਡੀਆਂ ਵਿੱਚ ਕਣਕ ਦੀ ਖ਼ਰੀਦ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ।
Advertisement
Advertisement