ਨਾਜਾਇਜ਼ ਸ਼ਰਾਬ ਦੀਆਂ 450 ਪੇਟੀਆਂ ਬਰਾਮਦ
05:28 AM Apr 03, 2025 IST
ਪੱਤਰ ਪ੍ਰੇਰਕ
ਅੰਬਾਲਾ, 2 ਅਪਰੈਲ
ਅੰਬਾਲਾ ਪੁਲੀਸ ਇੱਕ ਟਰੱਕ ਵਿੱਚੋਂ ਨਾਜਾਇਜ਼ ਸ਼ਰਾਬ ਦੀਆਂ 450 ਪੇਟੀਆਂ ਬਰਾਮਦ ਕੀਤੀਆਂ ਹਨ। ਜਾਣਕਾਰੀ ਮੁਤਾਬਕ ਆਇਸਰ ਟਰੱਕ ਵਿੱਚ 9,600 ਪਊਏ ਅਤੇ 3,000 ਬੋਤਲਾਂ ਸ਼ਰਾਬ ਦੀਆਂ ਲਿਜਾਈਆਂ ਜਾ ਰਹੀਆਂ ਸਨ। ਮੁਲਜ਼ਮ ਦੀ ਪਛਾਣ ਆਸ਼ੀਸ਼ ਵਾਸੀ ਪਿੰਡ ਰਾਮਕਲੀ ਜ਼ਿਲ੍ਹਾ ਜੀਂਦ ਵਜੋਂ ਹੋਈ ਹੈ। ਅਦਾਲਤ ਨੇ ਉਸ ਨੂੰ ਤਿੰਨ ਦਿਨਾਂ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਸੂਚਨਾ ਮਿਲੀ ਸੀ ਕਿ ਇੱਕ ਟਰੱਕ ਵਿੱਚ ਲੱਦੀਆਂ ਬੋਰੀਆਂ ਹੇਠਾਂ ਵੱਡੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਲਿਆਂਦੀ ਜਾ ਰਹੀ ਹੈ। ਪੁਲੀਸ ਨੇ ਕਾਲੂ ਮਾਜਰਾ ਕੱਟ ’ਤੇ ਨਾਕਾਬੰਦੀ ਕਰ ਕੇ ਟਰੱਕ ਕਬਜ਼ੇ ਵਿੱਚ ਲੈ ਲਿਆ।
Advertisement
Advertisement