ਮਹਿਲਾ ਕੋਲੋਂ ਸੋਨੇ ਦੀ ਚੂੜੀ ਝਪਟੀ
04:46 AM Apr 16, 2025 IST
ਨਿੱਜੀ ਪੱਤਰ ਪ੍ਰੇਰਕ
Advertisement
ਖੰਨਾ, 15 ਅਪਰੈਲ
ਇੱਥੇ ਇੱਕ ਬੱਸ ’ਚ ਚੜ੍ਹਨ ਲੱਗੀ ਇੱਕ ਔਰਤ ਕੋਲੋਂ ਕੁਝ ਔਰਤਾਂ ਨੇ ਸੋਨੇ ਦੀ ਚੂੜੀ ਝਪਟ ਲਈ ਜਿਸ ਦਾ ਪਤਾ ਲੱਗਣ ’ਤੇ ਜਦੋਂ ਰੌਲਾ ਪਿਆ ਤਾਂ ਇੱਕ ਔਰਤ ਕਾਬੂ ਆ ਗਈ ਜਦਕਿ ਦੂਜੀਆਂ ਫ਼ਰਾਰ ਹੋ ਗਈਆਂ। ਪੁਲੀਸ ਵੱਲੋਂ ਸਿਮਰਜੀਤ ਕੌਰ ਵਾਸੀ ਦਿੱਲੀ ਦੀ ਸ਼ਿਕਾਇਤ ’ਤੇ ਕਾਬੂ ਕੀਤੀ ਕਰਮਜੀਤ ਕੌਰ ਵਾਸੀ ਪਟਿਆਲਾ ਅਤੇ 2-3 ਅਣਪਛਾਤੀਆਂ ਔਰਤਾਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਪੁਲੀਸ ਨੂੰ ਸਿਮਰਜੀਤ ਕੌਰ ਨੇ ਦੱਸਿਆ ਕਿ ਉਸ ਨੇ ਖੰਨਾ ਤੋਂ ਰਾਜਪੁਰਾ ਜਾਣਾ ਸੀ ਅਤੇ ਸਮਾਧੀ ਚੌਕ ਖੰਨਾ ਵਿੱਚ ਬੱਸ ਦਾ ਇਤਜ਼ਾਰ ਕਰ ਰਹੀ ਸੀ ਤਾਂ 3-4 ਔਰਤਾਂ ਨੇ ਬੱਸ ਵਿੱਚ ਚੜ੍ਹਨ ਲਈ ਧੱਕਾਮੁੱਕੀ ਦੌਰਾਨ ਉਸ ਦੀ ਸੋਨੇ ਦੀ ਚੂੜੀ ਲਾਹ ਲਈ। ਜਦੋਂ ਉਸ ਨੇ ਰੌਲਾ ਪਾਇਆ ਤਾਂ ਉਹ ਅੱਗੇ ਖੜ੍ਹੀ ਕਾਰ ਵਿੱਚ ਬੈਠਣ ਲੱਗੀਆਂ ਤਾਂ ਮੌਕੇ ’ਤੇ ਖੜ੍ਹੇ ਲੋਕਾਂ ਨੇ ਉਨ੍ਹਾਂ ਵਿੱਚੋਂ ਇੱਕ ਔਰਤ ਨੂੰ ਕਾਬੂ ਕਰ ਲਿਆ ਜਿਸ ਨੇ ਆਪਣਾ ਕਰਮਜੀਤ ਕੌਰ ਉਰਫ ਮਲਕੀਤ ਕੌਰ ਦੱਸਿਆ। ਪੁਲੀਸ ਨੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ।
Advertisement
Advertisement