ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਲਕਪੁਰ ਦੇ ਛਿੰਝ ’ਚ ਝੰਡੀ ਦੀ ਕੁਸ਼ਤੀ ਨਰਿੰਦਰ ਖੰਨਾ ਨੇ ਜਿੱਤੀ

05:25 AM Apr 05, 2025 IST
ਪਹਿਲਵਾਨਾਂ ਦੀ ਹੱਥ ਜੋੜੀ ਕਰਵਾਉਂਦੇ ਹੋਏ ਪ੍ਰਬੰਧਕ। -ਫੋਟੋ: ਓਬਰਾਏ

ਨਿੱਜੀ ਪੱਤਰ ਪ੍ਰੇਰਕ
ਖੰਨਾ, 4 ਅਪਰੈਲ
ਨੇੜਲੇ ਪਿੰਡ ਮਲਕਪੁਰ ਵਿੱਚ ਸੰਤ ਸਰਦੂਲ ਸਿੰਘ ਦੀ ਯਾਦ ਨੂੰ ਸਮਰਪਿਤ ਗ੍ਰਾਮ ਪੰਚਾਇਤ ਅਤੇ ਪਰਵਾਸੀ ਵੀਰਾਂ ਦੇ ਸਹਿਯੋਗ ਨਾਲ 81ਵਾਂ ਵਿਸ਼ਾਲ ਕੁਸ਼ਤੀ ਦੰਗਲ ਕਰਵਾਇਆ ਗਿਆ ਜਿਸ ਵਿਚ ਵੱਖ-ਵੱਖ ਪਿੰਡਾਂ ਸ਼ਹਿਰਾਂ ਤੋਂ ਪਹਿਲਵਾਨਾਂ ਨੇ ਹਿੱਸਾ ਲਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਮੁਕੇਸ਼ ਕੁਮਾਰ ਐੱਸਪੀ, ਕੁਲਦੀਪ ਸਿੰਘ ਸਰਪੰਚ ਗੋਹ, ਬਲਵੀਰ ਸਿੰਘ ਅਤੇ ਗਗਨਦੀਪ ਸਿੰਘ ਨੇ ਖਿਡਾਰੀਆਂ ਨਾਲ ਮੁਲਾਕਾਤ ਕਰਦਿਆਂ ਉਨ੍ਹਾਂ ਨੂੰ ਖੇਡਾਂ ਦੀ ਮਹੱਤਤਾ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।

Advertisement

ਪ੍ਰਬੰਧਕ ਮੋਹਣ ਸਿੰਘ, ਮਨਸਾ ਸਿੰਘ ਕੋਚ, ਜਤਿੰਦਰ ਸਿੰਘ ਅਤੇ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਝੰਡੀ ਦੀ ਕੁਸ਼ਤੀ ਨਰਿੰਦਰ ਖੰਨਾ ਨੇ ਪ੍ਰਵੀਨ ਰੋਹਤਕ ਨੂੰ ਹਰਾ ਕੇ ਜਿੱਤੀ। ਇਸੇ ਤਰ੍ਹਾਂ ਦੋ ਨੰਬਰ ਝੰਡੀ ਦੀ ਕੁਸ਼ਤੀ ਵਿਚ ਜੋਤ ਮਲਕਪੁਰ ਨੇ ਲੱਕੀ ਗਰਚਾ ਨੂੰ, ਬੌਬੀ ਖੰਨਾ ਨੇ ਗੁਰਸੇਵਕ ਮੁਸ਼ਕਾਬਾਦ ਨੂੰ, ਸਨੀ ਰਾਈਏਵਾਲ ਨੇ ਸਿਰਾਜ ਬਿਗੜਵਾਲ ਨੂੰ, ਜਤਿੰਨ ਚੰਡੀਗੜ੍ਹ ਨੇ ਮਨਵੀਰ ਪਥਰੇੜੀ ਜੱਟਾਂ ਨੂੰ, ਅਮਨ ਮਲਕਪੁਰ ਨੇ ਕਰਮਾ ਪਟਿਆਲਾ ਨੂੰ, ਵੰਸ਼ ਪਟਿਆਲਾ ਨੇ ਕੀਰਤ ਖੰਨਾ ਨੂੰ, ਰਣਜੀਤ ਊਧਾ ਨੇ ਲੱਕੀ ਨੂੰ, ਅੰਕਿਤ ਰੋਹਤਕ ਨੇ ਗੁਰਪ੍ਰੀਤ ਸਮਾਣਾ ਨੂੰ ਕ੍ਰਮਵਾਰ ਚਿੱਤ ਕੀਤਾ। ਆਏ ਮਹਿਮਾਨਾਂ ਨੂੰ ਜੇਤੂਆਂ ਨੂੰ ਇਨਾਮਾਂ ਦੀ ਵੰਡ ਕਰਦਿਆਂ ਸਖਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਅਤੇ ਹੋਰ ਨੌਜਵਾਨਾਂ ਨੂੰ ਵੀ ਨਸ਼ੇ ਤਿਆਗ ਕੇ ਖੇਡਾਂ ਵਿਚ ਆਪਣੇ ਦੇਸ਼ ਦਾ ਨਾਂ ਰੋਸ਼ਨ ਕਰਨ ਦੀ ਅਪੀਲ ਕੀਤੀ।

ਇਸ ਮੌਕੇ ਅਮਨਜੋਤ ਸਿੰਘ, ਗੁਰਮੇਲ ਸਿੰਘ, ਨਛੱਤਰ ਸਿੰਘ, ਕਿਰਨਦੀਪ ਸਿੰਘ, ਗੁਰਦੀਪ ਸਿੰਘ, ਸਹਿਜਪ੍ਰੀਤ ਸਿੰਘ, ਮਨਿੰਦਰ ਸਿੰਘ, ਰਾਜਵੀਰ ਸਿੰਘ, ਗੁਰਜੀਤ ਸਿੰਘ, ਭਰਪੂਰ ਸਿੰਘ, ਹਿੰਮਤ ਸਿੰਘ, ਵਰਿੰਦਰ ਮੰਡੇਰ, ਲਖਵੀਰ ਸਿੰਘ, ਜੀਤ ਸਿੰਘ, ਅਮਰੀਕ ਸਿੰਘ, ਸ਼ੇਰ ਸਿੰਘ, ਕਰਨਜੋਤ ਸਿੰਘ, ਨਾਜ਼ਰ ਸਿੰਘ, ਮਨਪ੍ਰੀਤ ਸਿੰਘ, ਬੂਟਾ ਸਿੰਘ, ਲੱਖੀ ਪਹਿਲਵਾਨ ਤੇ ਹੋਰ ਹਾਜ਼ਰ ਸਨ।

Advertisement

Advertisement