ਫੁਟਬਾਲ ਟੂਰਨਾਮੈਂਟ ਮਾਛੀਵਾੜਾ ਨੇ ਜਿੱਤਿਆ
ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 8 ਅਪਰੈਲ
ਦਸਮੇਸ਼ ਸਪੋਰਟਸ ਕਲੱਬ ਮਾਛੀਵਾੜਾ ਵੱਲੋਂ ਸਥਾਨਕ ਸ੍ਰੀ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਸੈਵਨ ਏ ਸਾਈਡ ਦੋ ਦਿਨਾ ਫੁਟਬਾਲ ਟੂਰਨਾਮੈਂਟ ਕਰਵਾਇਆ ਗਿਆ। ਟੂਰਨਾਮੈਂਟ ਦਾ ਫਾਈਨਲ ਮੁਕਾਬਲਾ ਮਾਛੀਵਾੜਾ ਸਾਹਿਬ ਦੀ ਟੀਮ ਨੇ ਜਿੱਤਿਆ ਅਤੇ ਜੰਡਿਆਲੀ ਦੀ ਟੀਮ ਦੂਜੇ ਸਥਾਨ ’ਤੇ ਰਹੀ। ਇਸ ਤੋਂ ਇਲਾਵਾ ਈਸੜੂ ਦੀ ਟੀਮ ਨੇ ਤੀਜਾ ਅਤੇ ਕੋਟਾਲਾ ਦੀ ਟੀਮ ਨੇ ਚੌਥਾ ਸਥਾਨ ਪ੍ਰਾਪਤ ਕੀਤਾ। ਟੂਰਨਾਮੈਂਟ ਵਿਚ ‘ਬੈਸਟ ਪਲੇਅਰ’ ਵਜੋਂ ਬੀਰੀ ਬੁੱਢੇਵਾਲ, ਲਵੀ ਸਲਾਣਾ, ਪ੍ਰਿੰਸ ਮੁੰਡੀਆਂ, ਪੰਡਤ ਬੁੱਢੇਵਾਲ ਅਤੇ ਅੰਮ੍ਰਿਤ ਕੋਟਾਲਾ ਨੂੰ ਚੁਣਿਆ ਗਿਆ ਜਿਨ੍ਹਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਵੀ ਕੀਤਾ ਗਿਆ। ਫੁਟਬਾਲ ਟੂਰਨਾਮੈਂਟ ਵਿਚ ਖਿਡਾਰੀ ਦੀ ਹੌਂਸਲਾ ਅਫਜ਼ਾਈ ਲਈ ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ, ਹਲਕਾ ਸਮਰਾਲਾ ਤੋਂ ਕਾਂਗਰਸ ਦੇ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ, ਨਗਰ ਕੌਂਸਲ ਦੇ ਪ੍ਰਧਾਨ ਮੋਹਿਤ ਕੁੰਦਰਾ, ਕਾਂਗਰਸ ਦੇ ਸ਼ਹਿਰੀ ਪ੍ਰਧਾਨ ਕਪਿਲ ਆਨੰਦ, ਸੀਨੀਅਰ ਅਕਾਲੀ ਆਗੂ ਦਵਿੰਦਰ ਸਿੰਘ ਬਵੇਜਾ, ਮਾਰਕੀਟ ਕਮੇਟੀ ਦੇ ਚੇਅਰਮੈਨ ਸੁਖਵਿੰਦਰ ਸਿੰਘ ਗਿੱਲ, ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਰੁਪਿੰਦਰ ਸਿੰਘ ਬੈਨੀਪਾਲ ਪੁੱਜੇ ਜਿਨ੍ਹਾਂ ਜੇਤੂ ਖਿਡਾਰੀਆਂ ਨੂੰ ਇਨਾਮ ਵੰਡੇ। ਇਸ ਮੌਕੇ ਡਾ. ਬਲਵੀਰ ਸਿੰਘ, ਪ੍ਰਧਾਨ ਹਰਵਿੰਦਰ ਸਿੰਘ ਗਿੱਲ, ਨੰਬਰਦਾਰ ਪਰਵਿੰਦਰ ਸਿੰਘ, ਅਮਨਦੀਪ ਸਿੰਘ ਲਾਲਾ, ਰਣਜੀਤ ਸਿੰਘ ਜੀਤੀ, ਜਗਮੀਤ ਸਿੰਘ ਮੱਕੜ, ਅਮਨਦੀਪ ਸਿੰਘ ਤਨੇਜਾ, ਨੀਰਜ ਕੁਮਾਰ, ਨਿਰੰਜਨ ਸਿੰਘ ਨੂਰ (ਸਾਰੇ ਕੌਂਸਲਰ), ਬਲਾਕ ਪ੍ਰਧਾਨ ਪਰਮਿੰਦਰ ਤਿਵਾੜੀ, ਪ੍ਰਵੀਨ ਮੱਕੜ ਵਿਸ਼ੇਸ਼ ਤੌਰ ’ਤੇ ਮੌਜੂਦ ਸਨ। ਇਸ ਮੌਕੇ ਪ੍ਰਬੰਧਕਾਂ ’ਚ ਸੁਖਵਿੰਦਰ ਮਾਨ, ਆੜ੍ਹਤੀ ਕੁਲਵਿੰਦਰ ਮਾਨ, ਆੜ੍ਹਤੀ ਬਲਵਿੰਦਰ ਮਾਨ, ਗੁਰਮੇਲ ਸਿੰਘ ਗੇਲੀ, ਮਨਜੋਤ ਸਿੰਘ ਗਿੱਲ, ਪਰਮਿੰਦਰ ਸਿੰਘ ਗਿੱਲ, ਟੋਨੀ ਕੋਚ, ਸ਼ੇਖਰ ਸੰਧੂ, ਸਿਕੰਦਰ ਸਿੰਘ ਹੈਪੀ, ਜਗਤਾਰ ਸੰਧੂ, ਬੂਟਾ ਮਾਛੀਵਾੜਾ, ਗੋਤਮ ਸੰਧੂ, ਵਿਜੇ ਸੰਧੂ, ਗੁਰਜੀਵਨ ਸਿੰਘ, ਚੰਚਲ ਨੀਲਾ, ਗੋਬਿੰਦਾ ਸੰਧੂ, ਹਰਜੀਤ ਸਿੰਘ, ਵਿੱਕੀ ਮਾਛੀਵਾੜਾ ਵੀ ਮੌਜੂਦ ਸਨ।