ਈ-ਰਿਕਸ਼ਾ, ਐਕਟਿਵਾ ਅਤੇ ਮੋਟਰਸਾਈਕਲ ਚੋਰੀ
04:17 AM Apr 09, 2025 IST
ਨਿੱਜੀ ਪੱਤਰ ਪ੍ਰੇਰਕ
Advertisement
ਲੁਧਿਆਣਾ, 8 ਅਪਰੈਲ
ਇੱਥੋਂ ਦੀਆਂ ਵੱਖ ਵੱਖ ਥਾਵਾਂ ਤੋਂ ਈ-ਰਿਕਸ਼ਾ, ਐਕਟਿਵਾ ਅਤੇ ਦੋ ਮੋਟਰਸਾਈਕਲ ਚੋਰੀ ਹੋ ਗਏ। ਥਾਣਾ ਡਿਵੀਜ਼ਨ ਨੰਬਰ 2 ਦੀ ਪੁਲੀਸ ਨੂੰ ਮੁਹੱਲਾ ਅਮਰਪੁਰਾ ਵਾਸੀ ਰਾਕੇਸ਼ ਕੁਮਾਰ ਨੇ ਦੱਸਿਆ ਕਿ ਉਸਦਾ ਈ-ਰਿਕਸ਼ਾ ਉਸਦੇ ਘਰ ਕੋਲ ਸ਼ਨੀ ਮੰਦਿਰ ਨੇੜੇ ਸਿਵਲ ਹਸਪਤਾਲ ਰੋਡ ਤੋਂ ਕੋਈ ਚੋਰੀ ਕਰਕੇ ਲੈ ਗਿਆ ਹੈ। ਇਸੇ ਤਰ੍ਹਾਂ ਥਾਣਾ ਪੀਏਯੂ ਦੀ ਪੁਲੀਸ ਨੂੰ ਪ੍ਰੀਤ ਵਿਹਾਰ ਸੰਗਰੂਰ ਵਾਸੀ ਸੁਖਵਿੰਦਰ ਕੌਰ ਨੇ ਦੱਸਿਆ ਹੈ ਕਿ ਉਸਨੇ ਆਪਣੀ ਲੜਕੀ ਦਾ ਐਕਟਿਵਾ ਸਕੂਟਰ ਪੀਜੀ ਅਰੀਹਾਂਤ ਟਾਵਰ ਕਿਚਲੂ ਨਗਰ ਦੇ ਬਾਹਰ ਖੜ੍ਹਾ ਕੀਤਾ ਸੀ ਜਿਹੜਾ ਚੋਰੀ ਹੋ ਗਿਆ ਹੈ। ਗੋਪਾਲ ਗੰਜ ਏਜੰਸੀ ਆਰੀਆ ਸਕੂਲ ਰੋਡ ਕੋਲੋਂ ਸਿਵਲ ਸਿਟੀ ਚੰਦਰ ਨਗਰ ਬੈਕ ਸਾਈਡ ਹੈਬੋਵਾਲ ਵਾਸੀ ਇੰਦਰਜੀਤ ਸੂਦ ਦਾ ਮੋਟਰਸਾਈਕਲ ਹਾਂਡਾ ਡਰੀਮ ਚੋਰੀ ਹੋ ਗਿਆ। ਇਸ ਤੋਂ ਇਲਾਵਾ ਜਨਕਪੁਰੀ ਰੋਡ ਵਾਸੀ ਪੁਨੀਤ ਕੁਮਾਰ ਦਾ ਵੀ ਮੋਟਰਸਾਈਕਲ ਚੋਰੀ ਹੋ ਗਿਆ ਹੈ।
Advertisement
Advertisement