ਮਧੂ ਮੱਖੀ ਪਾਲਕਾਂ ਵੱਲੋਂ ਭੋਗੀਵਾਲ ਸ਼ਹਿਦ ਫੈਕਟਰੀ ਅੱਗੇ ਧਰਨਾ
07:08 AM Mar 11, 2025 IST
ਪੱਤਰ ਪ੍ਰੇਰਕ
Advertisement
ਅਹਿਮਦਗੜ੍ਹ, 10 ਮਾਰਚ
ਮਧੂ ਮੱਖੀ ਪਾਲਕਾਂ ਵੱਲੋਂ ਅੱਜ ਭੋਗੀਵਾਲ ਸਥਿਤ ਸ਼ਹਿਦ ਫੈਕਟਰੀ ਅੱਗੇ ਦੇਰ ਸ਼ਾਮ ਧਰਨਾ ਲਾਇਆ ਗਿਆ। ਮਧੂ ਕ੍ਰਾਂਤੀ ਫਾਰਮਰਜ਼ ਵੈੱਲਫੇਅਰ ਐਸੋਸੀਏਸ਼ਨ ਹਰਿਆਣਾ ਦੇ ਆਗੂ ਦਿਨੇਸ਼ ਕੁਮਾਰ ਝਾਂਜੀ ਨੇ ਦੱਸਿਆ ਕਿ 12 ਜੂਨ 2024 ਨੂੰ ਜ਼ਿਲ੍ਹਾ ਅਧਿਕਾਰੀ ਮੁੱਖ ਮੰਤਰੀ ਅਤੇ ਪ੍ਰਧਾਨ ਮੰਤਰੀ ਨੂੰ ਇੱਕ ਪੱਤਰ ਰਾਹੀਂ ਸ਼ਹਿਦ ਵਿੱਚ ਹਾਈਟੈੱਕ ਸਿਰਪ ਦੀ ਮਿਲਾਵਟ ਬਾਰੇ ਸੂਚਿਤ ਕੀਤਾ ਗਿਆ ਸੀ ਕਿ ਜਿਸ ਤੇ ਕੋਈ ਕਾਰਵਾਈ ਨਹੀਂ ਹੋਈ ਜਿਸ ਦੇ ਰੋਸ ਵਜੋਂ ਅੱਜ ਮਧੂ ਮੱਖੀ ਪਾਲਕਾਂ ਵੱਲੋਂ ਭੋਗੀਵਾਲ ਸ਼ਹਿਦ ਫੈਕਟਰੀ ਸਾਹਮਣੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ।
Advertisement
Advertisement