ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਭਾਰਤ ਨੇ ਮਿਆਂਮਾਰ ਲਈ ਮਨੁੱਖੀ ਸਹਾਇਤਾ ਸਮੱਗਰੀ ਭੇਜੀ

04:22 AM Apr 07, 2025 IST
ਮਿਆਂਮਾਰ ਲਈ ਰਾਹਤ ਸਮੱਗਰੀ ਜਹਾਜ਼ ’ਚ ਲੱਦਦੇ ਹੋਏ ਜਵਾਨ। -ਫੋਟੋ: ਪੀਟੀਆਈ

ਨਵੀਂ ਦਿੱਲੀ, 6 ਅਪਰੈਲ
ਭਾਰਤ ਨੇ ਮਿਆਂਮਾਰ ’ਚ ਆਏ ਭੂਚਾਲ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਲਈ 31 ਟਨ ਹੋਰ ਰਾਹਤ ਸਮੱਗਰੀ ਭੇਜੀ ਹੈ। ਇਸ ਵਿੱਚ ਭਾਰਤੀ ਸੈਨਾ ਦੇ ‘ਫੀਲਡ ਹਸਪਤਾਲ’ ਲਈ ਜ਼ਰੂਰੀ ਸਾਮਾਨ ਵੀ ਸ਼ਾਮਲ ਹੈ। ਇਹ ਸਹਾਇਤਾ ਫੌਜੀ ਜਹਾਜ਼ ‘ਸੀ 17 ਗਲੋਬਮਾਸਟਰ’ ਰਾਹੀਂ ਭੇਜੀ ਗਈ ਹੈ।
ਇਸ ਸਬੰਧੀ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਜਹਾਜ਼ ਨੇ ਅੱਜ ਸਵੇਰੇ ਗਾਜ਼ੀਆਬਾਦ ਦੇ ਹਿੰਡਨ ਹਵਾਈ ਸੈਨਾ ਸਟੇਸ਼ਨ ਤੋਂ ਉਡਾਣ ਭਰੀ। ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਇਸ ਸਬੰਧੀ ਪੋਸਟ ਪਾਈ ਅਤੇ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ। ਉਨ੍ਹਾਂ ਪੋਸਟ ’ਚ ਲਿਖਿਆ, ‘ਅਪਰੇਸ਼ਨ ਬ੍ਰਹਮਾ ਤਹਿਤ ਸੀ-17 ਜਹਾਜ਼ 31 ਟਨ ਮਨੁੱਖੀ ਸਹਾਇਤ ਨਾਲ ਮਾਂਡਲੇ ਲਈ ਰਵਾਨਾ ਹੋਇਆ ਜਿਸ ’ਚ ਭਾਰਤੀ ਸੈਨਾ ਦੀ ਫੀਲਡ ਹਸਪਤਾਲ ਇਕਾਈ ਲਈ ਜ਼ਰੂਰੀ ਸਾਮਾਨ ਵੀ ਸ਼ਾਮਲ ਹੈ।’ ਪਿਛਲੇ ਹਫ਼ਤੇ ਮਿਆਂਮਾਰ ’ਚ 7.7 ਦੀ ਰਫ਼ਤਾਰ ਨਾਲ ਆਏ ਭੂਚਾਲ ਕਾਰਨ ਤਿੰਨ ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ। ਭਾਰਤ ਨੇ ਭੂਚਾਲ ਕਾਰਨ ਹੋਈ ਤਬਾਹੀ ਤੋਂ ਬਾਅਦ ‘ਅਪਰੇਸ਼ਨ ਬ੍ਰਹਮਾ’ ਨਾਂ ਹੇਠ ਰਾਹਤ ਮੁਹਿੰਮ ਸ਼ੁਰੂ ਕੀਤੀ ਸੀ। ਇਸੇ ਵਿਚਾਲੇ ਭਾਰਤੀ ਜਲ ਸੈਨਾ ਦੇ ਬੁਲਾਰੇ ਨੇ ਦੱਸਿਆ ਕਿ 405 ਟਨ ਚੌਲ ਸਮੇਤ 442 ਟਨ ਰਾਹਤ ਸਮੱਗਰੀ ਲੈ ਕੇ ‘ਆਈਐੱਨਐੱਸ ਘੜਿਆਲ’ ਲੰਘੀ ਸਵੇਰ ਯੈਂਗੋਨ ਪਹੁੰਚਿਆ। ਉਨ੍ਹਾਂ ਕਿਹਾ ਕਿ ਭਾਰਤੀ ਰਾਜਦੂਤ ਅਭੈ ਠਾਕੁਰ ਨੇ ਰਾਹਤ ਸਮੱਗਰੀ ਯੈਂਗੋਨ ਖੇਤਰ ਦੇ ਮੁੱਖ ਮੰਤਰੀ ਯੂ ਸੋਈ ਥੀਨ ਨੂੰ ਸੌਂਪੀ। -ਪੀਟੀਆਈ

Advertisement

Advertisement