ਭਾਰਤ ਨਵੀਆਂ ਤਕਨੀਕਾਂ ਅਪਣਾਉਣ ’ਚ 36ਵੇਂ ਸਥਾਨ ’ਤੇ
04:10 AM Apr 05, 2025 IST
ਸੰਯੁਕਤ ਰਾਸ਼ਟਰ: ਨਵੀਆਂ ਤਕਨੀਕਾਂ ਅਪਣਾਉਣ ਲਈ ਤਿਆਰੀ ਦੇ ਮਾਮਲੇ ’ਚ ਦੁਨੀਆ ਦੇ 170 ਮੁਲਕਾਂ ਦੀ ਦਰਜਾਬੰਦੀ ’ਚ ਭਾਰਤ 36ਵੇਂ ਸਥਾਨ ’ਤੇ ਹੈ। ਸੰਯੁਕਤ ਰਾਸ਼ਟਰ ਵੱਲੋਂ ਜਾਰੀ ਰਿਪੋਰਟ ਮੁਤਾਬਕ ਭਾਰਤ ਦੀ ਰੈਕਿੰਗ ’ਚ ਪਹਿਲਾਂ ਨਾਲੋਂ ਸੁਧਾਰ ਹੋਇਆ ਹੈ। ਸੰਯੁਕਤ ਰਾਸ਼ਟਰ ਵਪਾਰ ਅਤੇ ਵਿਕਾਸ (ਯੂਐੱਨਸੀਟੀਏਡੀ) ਵੱਲੋਂ ਜਾਰੀ ਤਕਨੀਕੀ ਤੇ ਨਵੀਨੀਕਰਨ ਰਿਪੋਰਟ-2025 ਵਿੱਚ ਕਿਹਾ ਗਿਆ ਕਿ ਭਾਰਤ 2024 ਵਿੱਚ ‘ਫਰੰਟੀਅਰ ਤਕਨੀਕਾਂ ਲਈ ਤਿਆਰੀ’ ਸੂਚਕ ਅੰਕ ਵਿੱਚ 36ਵੇਂ ਸਥਾਨ ’ਤੇ ਹੈ ਜੋ ਉਸ ਦੇ 2022 ਦੇ ਪ੍ਰਦਰਸ਼ਨ ਤੋਂ ਬਿਹਤਰ ਹੈ। ਸਾਲ 2022 ’ਚ ਭਾਰਤ ਇਸ ਇੰਡੈਕਸ ਵਿੱਚ 48ਵੇਂ ਸਥਾਨ ’ਤੇ ਸੀ। ਇਸ ਦਰਜਾਬੰਦੀ ’ਚ ਉਨ੍ਹਾਂ ਦੇਸ਼ਾਂ ਨੂੰ ਸ਼ਾਮਲ ਕੀਤਾ ਗਿਆ ਜੋ ਨਵੀਂਆਂ ਤੇ ਅਹਿਮ ਤਕਨੀਕਾਂ ਨੂੰ ਅਪਣਾਉਣ ’ਚ ਤਤਪਰਤਾ ਦਿਖਾਉਂਦੇ ਹਨ। -ਪੀਟੀਆਈ
Advertisement
Advertisement