ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

Facebook: ਫੇਸਬੁੱਕ ਨੇ ਚੀਨ ਨਾਲ ਮਿਲ ਕੇ ਅਮਰੀਕੀ ਰਾਸ਼ਟਰੀ ਸੁਰੱਖਿਆ ਨੂੰ ਕਮਜ਼ੋਰ ਕੀਤਾ: ਸਾਬਕਾ ਕੰਪਨੀ ਅਧਿਕਾਰੀ

10:49 AM Apr 10, 2025 IST
featuredImage featuredImage

ਵਾਸ਼ਿੰਗਟਨ, 10 ਅਪਰੈਲ 

Advertisement

ਫੇਸਬੁੱਕ ਦੀ ਸਾਬਕਾ ਅਧਿਕਾਰੀ ਸਾਰਾ ਵਿਅਨ-ਵਿਲੀਅਮਜ਼ ਨੇ ਬੁੱਧਵਾਰ ਨੂੰ ਸੀਨੇਟ ਦੀ ਨਿਆਇਕ ਸੰਮਿਤੀ ਸਾਹਮਣੇ ਆਪਣੀ ਗਵਾਹੀ ਦਿੰਦਿਆਂ ਦੋਸ਼ ਲਾਇਆ ਕਿ ਫੇਸਬੁੱਕ ਨੇ ਕੌਮੀ ਸੁਰੱਖਿਆ ਨੂੰ ਕਮਜ਼ੋਰ ਕੀਤਾ ਅਤੇ ਚੀਨ ਵਿਚ ਆਪਣਾ ਵਪਾਰ ਵਧਾਉਣ ਲਈ ਅਮਰੀਕਾ ਦੇ ਆਰਟੀਫੀਸ਼ੀਅਲ ਇੰਟੈਲੀਜੈਂਸ ਪਹਿਲਕਦਮੀਆਂ ਬਾਰੇ ਜਾਣਕਾਰੀ ਚੀਨ ਨੂੰ ਦਿੱਤੀ ਹੈ।

ਵਿਲੀਅਮਜ਼ ਨੇ ਆਪਣੀ ਗਵਾਹੀ ਦੌਰਾਨ ਕਿਹਾ, “ਅਸੀਂ ਚੀਨ ਨਾਲ ਏਆਈ ਹਥਿਆਰਾਂ ਦੀ ਦੌੜ ਵਿਚ ਹਾਂ ਅਤੇ ਮੈਟਾ ਵਿਚ ਮੇਰੇ ਕਾਰਜਕਾਲ ਦੌਰਾਨ ਕੰਪਨੀ ਦੇ ਅਧਿਕਾਰੀਆਂ ਨੇ ਕਰਮਚਾਰੀਆਂ, ਹਿੱਸੇਦਾਰਾਂ, ਕਾਂਗਰਸ ਅਤੇ ਅਮਰੀਕੀ ਜਨਤਾ ਨਾਲ ਚੀਨੀ ਕਮਿਊਨਿਸਟ ਪਾਰਟੀ ਨਾਲ ਆਪਣੇ ਰਿਸ਼ਤਿਆਂ ਬਾਰੇ ਝੂਠ ਬੋਲਿਆ।”

Advertisement

ਗੌਰਤਲਬ ਹੈ ਕਿ ਵਿਲੀਅਮਜ਼ ਦੀ ਕਿਤਾਬ "ਕੇਰਲੈੱਸ ਪੀਪਲ" ਵਿਚ ਉਨ੍ਹਾਂ ਦੇ ਮੈਟਾ ਵਿਚ ਕੰਮ ਕਰਦੇ ਸਮੇਂ ਦੇ ਕਈ ਵਾਕਿਆਂ ਦਾ ਜ਼ਿਕਰ ਕੀਤਾ ਗਿਆ ਹੈ। ਪ੍ਰਕਾਸ਼ਿਤ ਹੋਣ ਦੇ ਪਹਿਲੇ ਹੀ ਹਫ਼ਤੇ ਵਿਚ ਇਸ ਕਿਤਾਬ ਦੀ 60,000 ਕਾਪੀਆਂ ਵਿਕ ਗਈਆਂ ਅਤੇ ਇਹ ਐਮੇਜ਼ਾਨ ਦੀ ‘ਬੈਸਟਸੈਲਰ’ ਸੂਚੀ ਵਿਚ ਪਹਿਲੀਆਂ 10 ਵਿਚ ਆ ਗਈ।

ਕਨੇਟਿਕਟ ਤੋਂ ਡੈਮੋਕਰੈਟ ਸਾਂਸਦ ਰਿਚਾਰਡ ਬਲੂਮੇਂਥਲ ਨੇ ਇਕ ਸੁਣਵਾਈ ਦੌਰਾਨ ਦੱਸਿਆ ਕਿ ਮੈਟਾ ਨੇ ਆਪਣੀ ਸਾਬਕਾ ਅਧਿਕਾਰੀ ਨੂੰ ਚੁੱਪ ਕਰਵਾਉਣ ਲਈ ਡਰਾਇਆ-ਧਮਕਾਇਆ। ਵਿਲੀਅਮਜ਼ ਨੇ ਕਮੇਟੀ ਨੂੰ ਦੱਸਿਆ, “ਉਨ੍ਹਾਂ ਸੱਤ ਸਾਲਾਂ ਦੌਰਾਨ, ਮੈਂ ਮੈਟਾ ਦੇ ਅਧਿਕਾਰੀਆਂ ਨੂੰ ਕਈ ਵਾਰੀ ਅਮਰੀਕੀ ਕੌਮੀ ਸੁਰੱਖਿਆ ਨੂੰ ਕਮਜ਼ੋਰ ਕਰਦੇ ਅਤੇ ਅਮਰੀਕੀ ਕਦਰਾਂ ਨਾਲ ਵਿਸ਼ਵਾਸਘਾਤ ਕਰਦੇ ਵੇਖਿਆ। ਉਹਨਾਂ ਨੇ ਚੀਨ ਦਾ ਭਰੋਸਾ ਜਿੱਤਣ ਅਤੇ 18 ਅਰਬ ਡਾਲਰ ਦਾ ਵਪਾਰ ਖੜਾ ਕਰਨ ਲਈ ਇਹ ਸਭ ਕੁਝ ਕੀਤਾ।”

ਜ਼ਿਕਰਯੋਗ ਹੈ ਕਿ ਇਹ ਸੁਣਵਾਈ ਮੈਟਾ ਵਿਰੁੱਧ ਇਕ ਵੱਡੇ ਐਂਟੀਟ੍ਰਸਟ ਮੁਕੱਦਮੇ ਦੇ ਸ਼ੁਰੂ ਹੋਣ ਤੋਂ ਕੁਝ ਦਿਨ ਪਹਿਲਾਂ ਹੋਈ ਹੈ। ਫੈਡਰਲ ਟ੍ਰੇਡ ਕਮਿਸ਼ਨ ਦਾ ਇਹ ਮਾਮਲਾ ਕੰਪਨੀ ਨੂੰ ਇੰਸਟਾਗ੍ਰਾਮ ਅਤੇ ਵਟਸਐਪ ਵੇਚਣ ਲਈ ਮਜਬੂਰ ਕਰ ਸਕਦਾ ਹੈ। -ਏਪੀ

Advertisement