ਭਾਰਤੀ ਵਾਲਮੀਕਿ ਧਰਮ ਸਮਾਜ ਵੱਲੋਂ ਸਮਾਗਮ
ਲੁਧਿਆਣਾ, 1 ਅਪਰੈਲ
ਭਾਰਤੀ ਵਾਲਮੀਕਿ ਧਰਮ ਸਮਾਜ ਵੱਲੋਂ ਇੱਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਉੱਘੇ ਆਗੂ ਜਤਿੰਦਰ ਘਾਵਰੀ ਸਾਥੀਆਂ ਸਮੇਤ ਭਾਵਾਧਸ ਵਿੱਚ ਸ਼ਾਮਲ ਹੋ ਗਏ। ਸਰਕਟ ਹਾਊਸ ਵਿੱਚ ਕਰਵਾਏ ਸਮਾਗਮ ਦੌਰਾਨ ਭਾਵਾਧਸ ਦੇ ਮੁੱਖ ਸੰਚਾਲਕ ਵੀਰੇਸ਼ ਵਿਜੈ ਦਾਨਵ, ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ ਅਤੇ ਸਮਾਜ ਸੇਵੀ ਰਜਿੰਦਰ ਸਿੰਘ ਬਸੰਤ ਵਿਸ਼ੇਸ਼ ਤੌਰ ’ਤੇ ਪੁੱਜੇ। ਇਸ ਮੌਕੇ ਜਤਿੰਦਰ ਘਾਵਰੀ ਅਤੇ ਸੂਰਜ ਟਾਕ ਆਪਣੇ ਸੈਂਕੇੜ ਸਾਥੀਆਂ ਅਰਜੁਨ ਥਰੀਕੇ, ਰੋਹਿਤ ਅਟਵਾਲ, ਸੁਨੀਲ ਹੈਬੋਵਾਲ, ਸੰਦੀਪ ਸਾਵਨ, ਅਸ਼ੋਕ, ਜੀਵਨ ਸਿਰਸਵਾਲ, ਸਾਗਰ ਸਿਰਸਵਾਲ, ਸੰਜੇ ਬੱਦੋਵਾਲ, ਅਮਨ ਬਾੜੇਵਾਲ, ਰਮੇਸ਼ ਬਾੜੇਵਾਲ, ਅੰਕਿਤ ਕੁਮਾਰ, ਅਕਾਸ਼ਦੀਪ, ਸਾਗਰ ਜਵੱਦੀ, ਲਾਲੀ ਸਿਰਸਵਾਲ, ਰਮਨ ਚੌਧਰੀ, ਸਚਿਨ, ਕਪਿਲ ਸ਼ਿਮਲਾਪੁਰੀ ਅਤੇ ਅਤੁਲ ਸੰਗਰ ਆਦਿ ਸਮੇਤ ਭਾਵਾਧਸ ਵਿੱਚ ਸ਼ਾਮਲ ਹੋਏ। ਵਿਜੈ ਦਾਨਵ ਵੱਲੋਂ ਸਾਰੇ ਆਗੂਆਂ ਅਤੇ ਵਰਕਰਾਂ ਨੂੰ ਸਿਰੋਪੇ ਪਾ ਕੇ ਭਾਵਾਧਸ ਵਿੱਚ ਸ਼ਾਮਲ ਕੀਤਾ ਗਿਆ।
ਇਸ ਮੌਕੇ ਵਿਜੈ ਦਾਨਵ ਨੇ ਜਤਿੰਦਰ ਘਾਵਰੀ ਅਤੇ ਸੂਰਜ ਟਾਂਕ ਵੱਲੋਂ ਕੀਤੇ ਫ਼ੈਸਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਨ੍ਹਾਂ ਦੀ ਘਰ ਵਾਪਸੀ ਤੇ ਉਹ ਇਨ੍ਹਾਂ ਨੂੰ ਮੁਬਾਰਕਬਾਦ ਦਿੰਦੇ ਹਨ। ਇਸ ਮੌਕੇ ਜਤਿੰਦਰ ਘਾਵਰੀ ਨੇ ਕਿਹਾ ਕਿ ਉਹ ਭਾਵਾਧਸ ਦੇ ਵਫ਼ਾਦਾਰ ਸਿਪਾਹੀ ਹਨ ਅਤੇ ਜੋ ਵੀ ਜ਼ਿੰਮੇਵਾਰੀ ਉਨ੍ਹਾਂ ਨੂੰ ਸ੍ਰੀ ਵਿਜੈ ਦਾਨਵ ਵੱਲੋਂ ਦਿੱਤੀ ਜਾਵੇਗੀ ਉਹ ਇਸ ਨੂੰ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਜਤਿੰਦਰ ਘਾਵਰੀ ਵਲੋਂ ਵਿਜੈ ਦਾਨਵ ਅਤੇ ਹੋਰ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ।