ਭਾਕਿਯੂ ਉਗਰਾਹਾਂ ਵੱਲੋਂ ਅਮਨ ਮਾਰਚ
05:31 AM May 14, 2025 IST
ਭਵਾਨੀਗੜ੍ਹ: ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਬਲਾਕ ਦੇ ਪਿੰਡ ਘਰਾਚੋਂ, ਭੱਟੀਵਾਲ ਕਲਾਂ ਅਤੇ ਆਲੋਅਰਖ ਵਿੱਚ ਭਾਰਤ-ਪਾਕਿ ਵਿਚਕਾਰ ਨਿਹੱਕੀ ਜੰਗ ਖਿਲਾਫ ਅਮਨ ਮਾਰਚ ਕੀਤੇ ਗਏ।
ਇਸ ਮੌਕੇ ਯੂਨੀਅਨ ਦੇ ਸੂਬਾ ਸਕੱਤਰ ਜਗਤਾਰ ਸਿੰਘ ਕਾਲਾਝਾੜ, ਬਲਾਕ ਪ੍ਰਧਾਨ ਅਜੈਬ ਸਿੰਘ ਲੱਖੇਵਾਲ, ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਘਰਾਚੋਂ, ਖਜਾਨਚੀ ਬਲਵਿੰਦਰ ਸਿੰਘ ਘਨੌੜ ਅਤੇ ਪ੍ਰੈਸ ਸਕੱਤਰ ਹਰਜਿੰਦਰ ਸਿੰਘ ਘਰਾਚੋਂ ਨੇ ਕਿਹਾ ਕਿ ਜਥੇਬੰਦੀ ਪਹਿਲਗਾਮ ਵਿਖੇ ਨਿਰਦੋਸ਼ ਸੈਲਾਨੀਆਂ ਦੇ ਕਤਲ ਦੀ ਨਿੰਦਾ ਕਰਦੀ ਹੈ। ਕਿਸਾਨ ਆਗੂਆਂ ਨੇ ਦੋਵਾਂ ਦੇਸ਼ਾਂ ਨੂੰ ਲੰਬੇ ਸਮੇਂ ਤੋਂ ਆਪਸੀ ਸਹਿਮਤੀ ਅਨੁਸਾਰ ਐੱਲਏਸੀ ਰਾਹੀਂ ਹੱਲ ਕੀਤੇ ਗਏ ਸਰਹੱਦੀ ਮਸਲੇ ’ਤੇ ਖੜ੍ਹਨ ਦੀ ਮੰਗ ਕੀਤੀ। ਇਸ ਮੌਕੇ ‘ਜੰਗ ਨਹੀਂ ਅਮਨ’ ਦੇ ਨਾਅਰੇ ਲਗਾਏ ਗਏ। -ਪੱਤਰ ਪ੍ਰੇਰਕ
Advertisement
Advertisement