ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬੱਕਰੀ ਪਾਲਕਾਂ ਨਾਲ ਠੱਗੀ ਮਾਰਨ ਵਾਲੇ ਖ਼ਿਲਾਫ਼ ਕਾਰਵਾਈ ਮੰਗੀ

05:24 AM May 06, 2025 IST
featuredImage featuredImage

ਪਰਮਜੀਤ ਸਿੰਘ ਕੁਠਾਲਾ

Advertisement

ਮਾਲੇਰਕੋਟਲਾ, 5 ਮਈ
ਥਾਣਾ ਪਾਇਲ ਅਤੇ ਨਾਭਾ ਦੇ ਕਈ ਪਿੰਡਾਂ ਅੰਦਰ ਅਮਰਗੜ੍ਹ ਇਲਾਕੇ ਦੇ ਇੱਕ ਬੱਕਰੀ ਵਪਾਰੀ ਦੀਆਂ ਠੱਗੀਆਂ ਦੇ ਸ਼ਿਕਾਰ ਹੋਏ ਬੱਕਰੀ ਪਾਲਕਾਂ ਨੂੰ ਇਨਸਾਫ਼ ਦਿਵਾਉਣ ਲਈ ਮਾਲਵਾ ਖੇਤਰ ਦੇ ਬੱਕਰੀ ਪਾਲਕ ਇਕਜੁੱਟ ਹੋ ਗਏ ਹਨ। ਅੱਜ ਇੱਥੇ ਫਾਰਮਰ ਇੰਟਰੈਸਟ ਗਰੁੱਪ (ਐੱਫਆਈਜੀ) ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਬਲਦੇਵ ਸਿੰਘ ਸੰਧੂ ਮਾਣੂੰਕੇ ਦੀ ਪ੍ਰਧਾਨਗੀ ਹੇਠ ਵੱਖ-ਵੱਖ ਜ਼ਿਲ੍ਹਿਆਂ ਤੋਂ ਇੱਕਠੇ ਹੋਏ ਬੱਕਰੀ ਪਾਲਕਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਥਾਣਾ ਨਾਭਾ ਅਤੇ ਪਾਇਲ ਵਿੱਚ ਦਿੱਤੀਆਂ ਸ਼ਿਕਾਇਤਾਂ ’ਤੇ ਕਾਰਵਾਈ ਕਰਕੇ ਬੱਕਰੀ ਪਾਲਕਾਂ ਨਾਲ ਧੋਖਾਧੜੀ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਵੇ। ਮੀਟਿੰਗ ਦੇ ਮੁੱਖ ਪ੍ਰਬੰਧਕ ਮਾਸਟਰ ਨਿਸ਼ਾਨ ਸਿੰਘ ਕਲਿਆਣ ਨੇ ਬੱਕਰੀ ਪਾਲਕਾਂ ਨਾਲ ਹੋਈ ਠੱਗੀ ਬਾਰੇ ਦੱਸਿਆ ਕਿ ਲੰਬੇ ਸਮੇਂ ਤੋਂ ਮਾਲਵਾ ਖੇਤਰ ਦੇ ਬੱਕਰੀ ਪਾਲਕਾਂ ਤੋਂ ਬੱਕਰੀਆਂ ਦੀ ਖਰੀਦੋ ਫ਼ਰੋਖਤ ਕਰਦਾ ਆ ਰਿਹਾ ਅਮਰਗੜ੍ਹ ਨੇੜਲੇ ਇੱਕ ਪਿੰਡ ਦਾ ਬੱਕਰੀ ਵਪਾਰੀ ਬੱਕਰੀ ਪਾਲਕਾਂ ਨਾਲ ਅਜੀਬ ਕਿਸਮ ਦੀਆਂ ਠੱਗੀਆਂ ਮਾਰਦਾ ਆ ਰਿਹਾ ਹੈ। ਬੱਕਰੀਆਂ ਦੀ ਸੌਦੇਬਾਜ਼ੀ ਲਈ ਬੱਕਰੀ ਫਾਰਮ ’ਤੇ ਗਏ ਇਸ ਵਪਾਰੀ ਦੀ ਆਓ ਭਗਤ ਵਿਚ ਬੱਕਰੀ ਪਾਲਕ ਚਾਹ ਪਾਣੀ ਦੇ ਪ੍ਰਬੰਧ ’ਚ ਮਸ਼ਰੂਫ਼ ਹੋ ਜਾਂਦਾ ਤਾਂ ਉਹ ਅੱਖ ਬਚਾ ਕੇ ਸਭ ਤੋਂ ਮਹਿੰਗੀ ਬੱਕਰੀ ਦੇ ਨਸ਼ੇ ਵਾਲਾ ਟੀਕਾ ਲਗਾ ਕੇ ਬੇਹੋਸ਼ ਕਰ ਦਿੰਦਾ। ਜਿਉਂ ਹੀ ਬੱਕਰੀ ਪਾਲਕ ਆਪਣੀਆਂ ਬੱਕਰੀਆਂ ਵੱਲ ਨਜ਼ਰ ਮਾਰਦਾ ਤਾਂ ਬੇਹੋਸ਼ ਪਈ ਬੱਕਰੀ ਨੂੰ ਵੇਖ ਕੇ ਉਸ ਦੇ ਹੋਸ਼ ਉੱਡ ਜਾਂਦੇ। ਅਖੀਰ ਬੇਹੋਸ਼ ਪਈ ਬੱਕਰੀ ਦੇ ਜਿਊਂਦੀ ਰਹਿਣ ਦੀ ਉਮੀਦ ਛੱਡੀ ਬੈਠੇ ਬੇਵੱਸ ਬੱਕਰੀ ਪਾਲਕਾਂ ਕੋਲੋਂ ਲੱਖ-ਲੱਖ ਰੁਪਏ ਕੀਮਤ ਦੀ ਬੱਕਰੀ ਚਾਰ-ਪੰਜ ਹਜ਼ਾਰ ਰੁਪਏ ਵਿਚ ਚੁੱਕ ਕੇ ਲੈ ਜਾਂਦਾ ਹੈ। ਬੱਕਰੀ ਪਾਲਕਾਂ ਨੇ ਬੱਕਰੀਆਂ ਅਤੇ ਬੱਕਰੀ ਕਾਰੋਬਾਰ ਨੂੰ ਸੁਰੱਖਿਅਤ ਰੱਖਣ ਲਈ ਹਰ ਜ਼ਿਲ੍ਹੇ ਅੰਦਰ ਐਫਆਈਜੀ ਗਠਿਤ ਕਰਨ ਦਾ ਫ਼ੈਸਲਾ ਕੀਤਾ ਹੈ। ਮੀਟਿੰਗ ਵਿਚ ਮਾਸਟਰ ਨਿਸ਼ਾਨ ਸਿੰਘ ਕਲਿਆਣ, ਬਾਬਾ ਸੁਰਿੰਦਰ ਸਿੰਘ ਮੁੱਲਾਪੁਰ ਮੰਡੀ, ਬਲਵਿੰਦਰ ਸਿੰਘ ਮਾਨ ਬਠਿੰਡਾ ਤੇ ਪੰਮਾ ਸੈਦੋਕੇ ਆਦਿ ਹਾਜ਼ਰ ਸਨ।

Advertisement
Advertisement