ਬੰਨੋ ਮਾਈ ਮੰਦਿਰ ਵਿੱਚ ਹਵਨ ਤੇ ਸਾਲਾਨਾ ਭੰਡਾਰਾ
07:44 AM Mar 31, 2025 IST
ਬਨੂੜ: ਸ਼ਹਿਰ ਦੇ ਇਤਿਹਾਸਿਕ ਬੰਨੋ ਮਾਈ ਮੰਦਿਰ ਵਿੱਚ ਕਮੇਟੀ ਦੇ ਪ੍ਰਧਾਨ ਐਡਵੋਕੇਟ ਵਿਕਰਮਜੀਤ ਪਾਸੀ ਦੀ ਅਗਵਾਈ ਹੇਠ ਇਲਾਕੇ ਦੇ ਲੋਕਾਂ ਦੀ ਸਿਹਤਯਾਬੀ ਤੇ ਸੁੱਖ ਸ਼ਾਂਤੀ ਲਈ ਹਵਨ ਤੇ ਸਾਲਾਨਾ ਭੰਡਾਰਾ ਕਰਵਾਇਆ ਗਿਆ। ਇਸ ਮੌਕੇ ਹੋਏ ਹਵਨ ਵਿਚ ਮੰਦਿਰ ਕਮੇਟੀ ਦੇ ਚੇਅਰਮੈਨ ਬਲਬੀਰ ਸਿੰਘ ਛੋਟਾ ਮੌਲੀ ਵਾਲਾ, ਅਸ਼ਵਨੀ ਛੋਟੂ ਪੰਡਿਤ, ਆਸ਼ੂ ਜੈਨ ਅਤੇ ਲੱਖੀ ਨੇ ਹਵਨਕੁੰਡ ਵਿੱਚ ਅਹੂਤੀ ਪਾਈ। ਉਪਰੰਤ ਭੰਡਾਰਾ ਵਰਤਾਇਆ ਗਿਆ। ਇਸ ਮੌਕੇ ਟਰੱਕ ਯੂਨੀਅਨ ਬਨੂੜ ਦੇ ਪ੍ਰਧਾਨ ਕੁਲਵਿੰਦਰ ਸਿੰਘ ਜੰਗਪੁਰਾ, ਖਜ਼ਾਨ ਸਿੰਘ ਹੁਲਕਾ, ਜੱਗੀ ਮਾਣਕਪੁਰ, ਜੁਗਲ ਕਿਸ਼ੋਰ, ਸੰਦੀਪ ਕੁਮਾਰ, ਕਮਲ ਸਿੰਘ, ਅਸ਼ਵਨੀ ਸ਼ਰਮਾ ਤੋਂ ਇਲਾਵਾ ਸ਼ਹਿਰ ਦੇ ਬਹੁਤ ਸਾਰੇ ਵਸਨੀਕਾਂ ਅਤੇ ਇਲਾਕੇ ਦੇ ਵਸਨੀਕਾਂ ਨੇ ਹਾਜ਼ਰੀ ਭਰੀ।-ਪੱਤਰ ਪ੍ਰੇਰਕ
Advertisement
Advertisement