ਬੋਲੇਵਾਲ ਨੇ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ
ਗੁਰਭੇਜ ਸਿੰਘ ਰਾਣਾ
ਸ੍ਰੀ ਹਰਗੋਬਿੰਦਪੁਰ ਸਾਹਿਬ, 2 ਅਪਰੈਲ
ਐਡਵੋਕੇਟ ਨਿਸ਼ਾਨ ਸਿੰਘ ਬੋਲੇਵਾਲ ਨੇ ਮਾਰਕੀਟ ਕਮੇਟੀ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਚੇਅਰਮੈਨ ਦਾ ਅਹੁਦਾ ਸੰਭਾਲ ਲਿਆ ਹੈ। ਮਾਰਕੀਟ ਕਮੇਟੀ ਸ੍ਰੀਹਰਗੋਬਿੰਦਪੁਰ ਵਿਚ ਐਡਵੋਕੇਟ ਬੋਲੇਵਾਲ ਦਾ ਤਾਜਪੋਸ਼ੀ ਸਮਾਗਮ ਕੈਬਨਿਟ ਮੰਤਰੀ ਪੰਜਾਬ ਡਾਕਟਰ ਰਵਜੋਤ ਸਿੰਘ, ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਕਿਸ਼ਨਕੋਟ, ਵਿਧਾਇਕ ਦਲਬੀਰ ਸਿੰਘ, ਵਿਧਾਇਕ ਜਸਬੀਰ ਸਿੰਘ ਰਾਜਾ, ਗੁਰਵਿੰਦਰ ਸਿੰਘ ਪਾਬਲਾ ਚੇਅਰਮੈਨ ਇੰਪਰੂਵਮੈਟ ਟਰੱਸਟ ਹੁਸ਼ਿਆਰਪੁਰ ਤੇ ਡਾ. ਕਮਲਜੀਤ ਸਿੰਘ ਕੇਜੇ ਦੀ ਮੌਜੂਦਗੀ ’ਚ ਕਰਵਾਇਆ ਗਿਆ। ਕੈਬਨਿਟ ਮੰਤਰੀ ਪੰਜਾਬ ਡਾਕਟਰ ਰਵਜੋਤ ਸਿੰਘ ਨੇ ਚੇਅਰਮੈਨ ਐਡਵੋਕੇਟ ਨਿਸ਼ਾਨ ਸਿੰਘ ਨੂੰ ਵਧਾਈ ਦਿੰਦਿਆਂ ਕਿਹਾ ਕਿ ‘ਆਪ’ ਲੋਕਾਂ ਦੀ ਪਾਰਟੀ ਹੈ ਅਤੇ ਨਿਸ਼ਾਨ ਸਿੰਘ ਨੇ ਪਾਰਟੀ ਲਈ ਦਿਨ ਰਾਤ ਮਿਹਨਤ ਕੀਤੀ ਗਈ ਹੈ। ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਕਿਸ਼ਨਕੋਟ ਨੇ ਕਿਹਾ ਕੇ ਨਿਸ਼ਾਨ ਸਿੰਘ ਨੂੰ ਇਹ ਅਹੁਦਾ ਪਾਰਟੀ ਲਈ ਕੀਤੀ ਮਿਹਨਤ ਸਦਕਾ ਮਿਲਿਆ ਹੈ। ਚੇਅਰਮੈਨ ਐਡਵੋਕੇਟ ਨਿਸ਼ਾਨ ਸਿੰਘ ਬੋਲੇਵਾਲ ਨੇ ਕਿਹਾ ਕਿ ਉਹ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣਗੇ।