ਕੈਬਨਿਟ ਮੰਤਰੀ ਤੇ ਮੇਅਰ ਨੇ ਹੰਸ ਰਾਜ ਹੰਸ ਨਾਲ ਦੁੱਖ ਵੰਡਾਇਆ
ਪੱਤਰ ਪ੍ਰੇਰਕ
ਜਲੰਧਰ, 6 ਅਪਰੈਲ
ਕੈਬਨਿਟ ਮੰਤਰੀ ਪੰਜਾਬ ਮਹਿੰਦਰ ਭਗਤ ਅਤੇ ਮੇਅਰ ਵਿਨੀਤ ਧੀਰ ਨੇ ਸਾਬਕਾ ਸੰਸਦ ਮੈਂਬਰ ਅਤੇ ਰਾਜ ਗਾਇਕ ਹੰਸ ਰਾਜ ਹੰਸ ਦੀ ਪਤਨੀ ਰੇਸ਼ਮ ਕੌਰ ਦੇ ਦੇਹਾਂਤ ਮਗਰੋਂ ਉਨ੍ਹਾਂ ਦੇ ਨਿਵਾਸ ਸਥਾਨ ’ਤੇ ਪਹੁੰਚ ਤੇ ਦੁੱਖ ਪ੍ਰਗਟ ਕੀਤਾ। ਕੈਬਨਿਟ ਮੰਤਰੀ ਅਤੇ ਮੇਅਰ ਨੇ ਹੰਸ ਰਾਜ ਹੰਸ ਅਤੇ ਪਰਿਵਾਰਕ ਮੈਂਬਰਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਸਥਾਨ ਦੇਵੇ ਅਤੇ ਪਰਿਵਾਰ ਨੂੰ ਇਸ ਸਦਮੇ ਨੂੰ ਸਹਿਣ ਦੀ ਤਾਕਤ ਦੇਵੇ। ਉਨ੍ਹਾਂ ਕਿਹਾ ਕਿ ਭੈਣ ਰੇਸ਼ਮ ਕੌਰ ਨੇ ਜਿਸ ਤਰੀਕੇ ਨਾਲ ਆਪਣੇ ਪਰਿਵਾਰ ਨੂੰ ਹਾਰ ਵਾਂਗ ਪਰੋ ਕੇ ਰੱਖਿਆ ਸੀ, ਉਹ ਉਨ੍ਹਾਂ ਦੀ ਯੋਗਤਾ ਨੂੰ ਦਰਸਾਉਂਦਾ ਹੈ। ਇਸ ਮੌਕੇ ਸੌਰਭ ਸੇਠ, ਅਮਨ ਸਿੰਘ, ਅਯੂਬ ਦੁੱਗਲ, ਬਲਾਕ ਪ੍ਰਧਾਨ ਗੁਰਨਾਮ ਸਿੰਘ, ਸੰਜੀਵ ਭਗਤ, ਅਜੇ ਚੋਪੜਾ ਅਤੇ ਕੁਲਦੀਪ ਗਗਨ ਵੀ ਹਾਜ਼ਰ ਸਨ।
ਦੋਆਬਾ ਸਾਹਿਤ ਤੇ ਸਮਾਜਿਕ ਕੇਂਦਰ ਫਗਵਾੜਾ ਵੱਲੋਂ ਦੁੱਖ ਦਾ ਪ੍ਰਗਟਾਵਾ
ਫਗਵਾੜਾ(ਪੱਤਰ ਪ੍ਰੇਰਕ): ਦੋਆਬਾ ਸਾਹਿਤ ਤੇ ਸਮਾਜਿਕ ਕੇਂਦਰ ਫਗਵਾੜਾ ਵਲੋਂ ਪ੍ਰਸਿੱਧ ਗਾਇਕ ਹੰਸਰਾਜ ਹੰਸ ਦੀ ਧਰਮ ਪਤਨੀ ਬੀਬੀ ਰੇਸ਼ਮ ਕੌਰ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਕੇਂਦਰ ਦੇ ਪ੍ਰਧਾਨ ਰਵਿੰਦਰ ਸਿੰਘ ਰਾਏ, ਚੇਅਰਮੈਨ ਜਤਿੰਦਰ ਸਿੰਘ ਖਾਲਸਾ, ਡਾ. ਐਸ.ਪੀ.ਮਾਨ ਡਾਇਰੈਕਟਰ ਤੋਂ ਇਲਾਵਾ ਸੀਨੀਅਰ ਮੀਤ ਪ੍ਰਧਾਨ ਗੁਰਨਾਮ ਸਿੰਘ ਸੈਣੀ, ਡਾ. ਸਾਗਰ ਸਿੰਘ, ਪ੍ਰੈੱਸ ਸਕੱਤਰ ਅਸ਼ੋਕ ਸ਼ਰਮਾ, ਪ੍ਰੀਤ ਕੌਰ ਪ੍ਰੀਤੀ, ਓਮ ਪ੍ਰਕਾਸ਼ ਪਾਲ, ਕਰਮਵੀਰ ਪਾਲ ਹੈਪੀ, ਹਰਵਿੰਦਰ ਸਿੰਘ, ਲਵਪ੍ਰੀਤ ਸਿੰਘ ਰਾਏ ਅਤੇ ਹੋਰਨਾਂ ਮੈਂਬਰਾਂ ਨੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਰੇਸ਼ਮ ਕੌਰ ਦੇ ਅਚਾਨਕ ਅਕਾਲ ਚਲਾਣਾ ਕਰ ਜਾਣ ਨਾਲ ਪਰਿਵਾਰ ਨੂੰ ਕਦੇ ਪੂਰਾ ਨਾ ਹੋਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਕਿਹਾ ਕਿ ਹੰਸ ਰਾਜ ਹੰਸ ਦੇ ਕੈਰੀਅਰ ਨੂੰ ਉਚਾਈ ਤੇ ਲੈ ਜਾਣ ’ਚ ਉਨ੍ਹਾਂ ਪਤਨੀ ਰੇਸ਼ਮ ਕੌਰ ਦਾ ਵੱਡਾ ਹੱਥ ਸੀ।Advertisement