ਭਾਈ ਵੀਰ ਸਿੰਘ ਬਿਰਧ ਘਰ ਵਿੱਚ ਮੈਡੀਕਲ ਕੈਂਪ
05:54 AM Apr 10, 2025 IST
ਪੱਤਰ ਪ੍ਰੇਰਕ
Advertisement
ਤਰਨ ਤਾਰਨ, 9 ਅਪਰੈਲ
ਨਿਆਂ ਵਿਭਾਗ ਵੱਲੋਂ ਅੱਜ ਇੱਥੋਂ ਦੇ ਭਾਈ ਵੀਰ ਸਿੰਘ ਬਿਰਧ ਘਰ ਵਿੱਚ ਲਗਾਏ ਇਕ ਮੈਡੀਕਲ ਕੈਂਪ ਦੌਰਾਨ ਬਿਰਧ ਘਰ ਵਿੱਚ ਰਹਿੰਦੇ ਵਿਅਕਤੀਆਂ ਦੀ ਮੈਡੀਕਲ ਜਾਂਚ ਕੀਤੀ ਗਈ| ਚੀਫ਼ ਜੁਡੀਸ਼ੀਅਲ ਮੈਜੀਸਟਰੇਟ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ (ਡੀਐਲਐੱਸਏ) (ਮਿਸ) ਸ਼ਿਲਪਾ ਦੀ ਨਿਗਰਾਨੀ ਵਿੱਚ ਲਗਾਏ ਇਸ ਕੈਂਪ ਵਿੱਚ ਨਿਆਂ ਅਧਿਕਾਰੀ ਨੇ ਬਿਰਧਾਂ ਦੀਆਂ ਮੁਸ਼ਕਲਾਂ ਦੀ ਜਾਣਕਾਰੀ ਪ੍ਰਾਪਤ ਕੀਤੀ ਅਤੇ ਉਨ੍ਹਾਂ ਦੇ ਹੱਲ ਲਈ ਸਬੰਧਿਤ ਵਿਭਾਗਾਂ-ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ। ਇਸ ਮੌਕੇ ਬਿਰਧ ਘਰ ਦੇ ਵਸਨੀਕਾਂ ਲਈ ਅਧਾਰ ਕਾਰਡ ਬਣਾਉਣ ਅਤੇ ਉਨ੍ਹਾਂ ਦੀਆਂ ਬੁਢਾਪਾ ਪੈਨਸ਼ਨ ਨਾਲ ਸਬੰਧਿਤ ਮਾਮਲਿਆਂ ਦਾ ਵੀ ਨਿਬੇੜਾ ਕੀਤਾ ਗਿਆ।
Advertisement
Advertisement