ਬੀਆਈਐੱਸ ਵੱਲੋਂ ਈ-ਕਾਮਰਸ ਕੰਪਨੀਆਂ ਦੇ ਗੁਦਾਮਾਂ ’ਚ ਛਾਪੇ
04:24 AM Mar 28, 2025 IST
ਪੱਤਰ ਪ੍ਰੇਰਕ
ਨਵੀਂ ਦਿੱਲੀ, 27 ਮਾਰਚ
ਦਿੱਲੀ ਦੇ ਕੁਝ ਹਿੱਸਿਆਂ ਵਿੱਚ ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ ਵੱਲੋਂ ਚਲਾਈ ਤਲਾਸ਼ੀ ਮੁਹਿੰਮ ਦੌਰਾਨ ਈ-ਕਾਮਰਸ ਕੰਪਨੀਆਂ ਦੇ ਗੁਦਾਮਾਂ ’ਚੋਂ 76 ਲੱਖ ਰੁਪਏ ਦਾ ਗੈਰ-ਮਿਆਰੀ ਸਾਮਾਨ ਜ਼ਬਤ ਕੀਤਾ ਗਿਆ ਹੈ। ਬੀਆਈਐੱਸ ਵੱਲੋਂ ਐਮਾਜ਼ਾਨ, ਫਲਿੱਪਕਾਰਟ ਦੇ ਗੁਦਾਮਾਂ ’ਚ ਛਾਪੇਮਾਰੀ ਕੀਤੀ ਗਈ। ਰਾਸ਼ਟਰੀ ਰਾਜਧਾਨੀ ਦੇ ਮੋਹਨ ਕੋਆਪਰੇਟਿਵ ਇੰਡਸਟਰੀਅਲ ਏਰੀਆ ਵਿੱਚ ਸਥਿਤ ਐਮਾਜ਼ਾਨ ਸੇਲਰਜ਼ ਦੇ ਗੁਦਾਮਾਂ ’ਤੇ ਕਾਰਵਾਈ 19 ਮਾਰਚ ਨੂੰ 15 ਘੰਟਿਆਂ ਤੋਂ ਵੱਧ ਸਮੇਂ ਤੱਕ ਚੱਲੀ ਅਤੇ 3,500 ਤੋਂ ਵੱਧ ਉਤਪਾਦਾਂ ਨੂੰ ਜ਼ਬਤ ਕੀਤਾ ਗਿਆ ਸੀ। ਤ੍ਰਿਨਗਰ ਖੇਤਰ ਵਿੱਚ ਫਲਿੱਪਕਾਰਟ ਦੀ ਸਹਾਇਕ ਕੰਪਨੀ ਇੰਸਟਾਕਾਰਟ ਸਰਵਿਸਿਜ਼ ਦੇ ਅਹਾਤੇ ’ਚੋਂ ਲਗਪਗ 6 ਲੱਖ ਰੁਪਏ ਦੀ ਕੀਮਤ ਵਾਲੇ ਬੂਟਾਂ ਦੇ 590 ਜੋੜਿਆਂ ਦਾ ਸਟਾਕ ਬਰਾਮਦ ਕੀਤਾ ਗਿਆ ਹੈ, ਜਿਸ ’ਤੇ ਲੋੜੀਂਦੇ ਆਈਐੱਸਆਈ ਮਾਅਰਕਾ ਨਹੀਂ ਸੀ।
Advertisement
Advertisement