ਬਿਰਧ ਆਸ਼ਰਮ ਨੂੰ ਲੋੜੀਂਦਾ ਸਾਮਾਨ ਭੇਟ
05:36 AM May 08, 2025 IST
ਸੰਗਰੂਰ: ਇੱਥੇ ਸ਼ਿਵ ਸ਼ੰਕਰ ਬਿਰਧ ਆਸ਼ਰਮ ਵਿੱਚ ਇਕ ਮਹਿਲਾ ਵੱਲੋਂ ਆਸ਼ਰਮ ’ਚ ਰਹਿ ਰਹੇ ਬਜ਼ੁਰਗਾਂ ਲਈ ਲੋੜੀਂਦਾ ਸਾਮਾਨ ਦਾਨ ਕੀਤਾ ਗਿਆ। ਮਧੂ ਸ਼ਰਮਾ ਨੇ ਦੱਸਿਆ ਕਿ ਭੇਟ ਕੀਤੇ ਗਏ ਸਾਮਾਨ ਵਿਚ ਬਿਜਲੀ ਦਾ ਪੱਖਾ, ਚਾਦਰਾਂ, ਤੌਲੀਏ, ਸਿਰਹਾਣੇ ਅਤੇ ਰਸੋਈ ’ਚ ਵਰਤਣ ਵਾਲਾ ਸਾਮਾਨ ਸ਼ਾਮਲ ਹੈ। ਬਿਰਧ ਆਸ਼ਰਮ ਦੇ ਪ੍ਰਧਾਨ ਮੋਹਨ ਸ਼ਰਮਾ ਨੇ ਦਾਨੀ ਮਹਿਲਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਆਸ਼ਰਮ ਦਾਨੀ ਵਿਅਕਤੀਆਂ ਦੇ ਸਹਾਰੇ ਚੱਲ ਰਿਹਾ ਹੈ। ਇਸ ਮੌਕੇ ਲੋੜਵੰਦ ਬਜ਼ਰਗ, ਹਰਜੀਤ ਕੌਰ, ਨਿਰੰਜਨ ਕੌਰ, ਹਰਪਾਲ ਸਿੰਘ, ਅਵਤਾਰ ਸਿੰਘ ਆਦਿ ਸ਼ਖ਼ਸੀਅਤਾਂ ਹਾਜ਼ਰ ਸਨ। ਆਸ਼ਰਮ ਵਲੋਂ ਮਧੂ ਸ਼ਰਮਾ ਦਾ ਸਨਮਾਨ ਵੀ ਕੀਤਾ ਗਿਆ। -ਨਿੱਜੀ ਪੱਤਰ ਪ੍ਰੇਰਕ
Advertisement
Advertisement