ਬਾਕਸਿੰਗ ਚੈਂਪੀਅਨਸ਼ਿਪ ਲਈ ਟਰਾਇਲ ਅੱਜ
05:52 AM Apr 10, 2025 IST
ਖੇਤਰੀ ਪ੍ਰਤੀਨਿਧਧੂਰੀ, 9 ਅਪਰੈਲ
Advertisement
ਬਾਕਸਿੰਗ ਐਸੋਸੀਏਸ਼ਨ ਪੰਜਾਬ ਦੇ ਜਨਰਲ ਸਕੱਤਰ ਸੰਤੋਸ਼ ਕੁਮਾਰ ਦੱਤਾ ਧੂਰੀ ਨੇ ਦੱਸਿਆ 21 ਅਪਰੈਲ ਨੂੰ ਨੋਇਡਾ ਵਿੱਚ ਹੋ ਰਹੀ ਯੂਥ ਨੈਸ਼ਨਲ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਹਿੱਸਾ ਲੈਣ ਲਈ ਮਾਲੇਰਕੋਟਲਾ ਵਿੱਚ 10 ਅਪਰੈਲ ਨੂੰ ਸਵੇਰੇ 11 ਟਰਾਇਲ ਹੋਣਗੇ। ਉਨ੍ਹਾਂ ਕਿਹਾ ਟਰਾਇਲ ਵਿੱਚ 2007-2008 ਵਿੱਚ ਜਨਮ ਲੈਣ ਵਾਲੇ ਖਿਡਾਰੀ ਹਿੱਸਾ ਲੈਣ ਸਕਣਗੇ। ਉਨ੍ਹਾਂ ਕਿਹਾ ਨੈਸ਼ਨਲ, ਸਟੇਟ ਜਾਂ ਗੋਲਡ ਮੈਡਲਿਸਟ ਖੇਡਣ ਵਾਲੇ ਖਿਡਾਰੀਆਂ ਦੇ ਟਰਾਇਲ ਨਵੀਂ ਕੈਟਾਗਰੀ ਅਨੁਸਾਰ ਹੋਵੇਗੀ। ਉਨ੍ਹਾਂ ਖਿਡਾਰੀਆਂ ਨੂੰ ਆਪਣੇ ਨਾਲ ਜਨਮ ਸਰਟੀਫਿਕੇਟ ਅਤੇ ਆਧਾਰ ਕਾਰਡ ਲੈ ਕੇ ਆਉਣ ਦੀ ਅਪੀਲ ਕੀਤੀ ਹੈ।
Advertisement
Advertisement