ਬਲਦੇਵ ਖੁਰਾਣਾ ਦੀ ਪੁਸਤਕ ‘ਸਾਂਭੇ ਮੋਤੀ’ ਲੋਕ ਅਰਪਣ
ਲੋਕ ਸਾਹਿਤ ਸੰਗਮ ਰਾਜਪੁਰਾ ਦਾ ਸਾਹਿਤਕ ਸਮਾਗਮ ਰੋਟਰੀ ਭਵਨ ਵਿੱਚ ਪ੍ਰਧਾਨ ਡਾ. ਗੁਰਵਿੰਦਰ ਅਮਨ ਦੀ ਦੇਖ-ਰੇਖ ਵਿਚ ਹੋਇਆ। ਇਸ ਦੌਰਾਨ ਬਲਦੇਵ ਸਿੰਘ ਖੁਰਾਣਾ ਦੀ ਪੁਸਤਕ ‘ਸਾਂਭੇ ਮੋਤੀ’ ਲੋਕ ਅਰਪਣ ਕੀਤੀ ਗਈ। ਸਮਾਗਮ ਦੀ ਪ੍ਰਧਾਨਗੀ ਪ੍ਰਸਿੱਧ ਸ਼ਾਇਰ ਡਾ. ਸੁਰਿੰਦਰ ਗਿੱਲ ਨੇ ਕੀਤੀ। ਡਾ. ਅਮਰਜੀਤ ਕੌਂਕੇ ਤੇ ਅਵਤਾਰ ਜੀਤ ਅਟਵਾਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਐਡਵੋਕੇਟ ਗੁਰਦਰਸ਼ਨ ਸਿੰਘ ਗੁਸੀਲ ਪ੍ਰਧਾਨਗੀ ਮੰਡਲ ’ਚ ਸ਼ਾਮਲ ਸਨ। ਸਮਾਗਮ ਦਾ ਆਗਾਜ਼ ਦਲਜੀਤ ਸਿੰਘ ਸ਼ਾਂਤ ਨੇ ਗ਼ਜ਼ਲ ਨਾਲ ਕੀਤਾ। ਤਾਰਾ ਸਿੰਘ ਮੱਠਿਆੜਾਂ ਨੇ ਧਾਰਮਿਕ ਗੀਤ ਤੇ ਕਰਮ ਸਿੰਘ ਹਕੀਰ ਨੇ ਕੈਨੇਡਾ ਬਾਰੇ ਗੀਤ ਸੁਣਾਇਆ। ਪ੍ਰੋਫੈਸਰ ਭੁਪਿੰਦਰ ਸ਼ਾਹੀ, ਬਾਬੂ ਰਾਮ, ਰਣਜੀਤ ਸਿੰਘ ਫ਼ਤਿਹਗੜ੍ਹ ਸਾਹਿਬ ਅਤੇ ਹਰਪਾਲ ਸਿੰਘ ਪਾਲ ਨੇ ਕਵਿਤਾ ਸੁਣਾਕੇ ਰੰਗ ਬੰਨ੍ਹਿਆ। ਨੌਜਵਾਨ ਗ਼ਜ਼ਲਗੋ ਅਵਤਾਰ ਪੁਆਰ ਨੇ ਗ਼ਜ਼ਲ, ਕੁਲਵੰਤ ਸਿੰਘ ਜੱਸਲ ਨੇ ਬਾਲ ਗੀਤ, ਇੰਸਪੈਕਟਰ ਰਵਿੰਦਰ ਕ੍ਰਿਸ਼ਨ, ਹਰਪਾਲ ਸਿੰਘ ਪਾਲ, ਕਰਨੈਲ ਸਿੰਘ ਪਰਵਾਨਾ ਤੇ ਸੁਨੀਤਾ ਦੇਸਰਾਜ ਨੇ ਆਪਣੀਆਂ ਰਚਨਾਵਾਂ ਸੁਣਾਈਆਂ। ਡਾ. ਅਮਰਜੀਤ ਕੌਂਕੇ ਨੇ ਕਿਤਾਬ ਬਾਰੇ ਚਾਨਣਾ ਪਾਇਆ। ਸੰਗਮ ਦੇ ਪ੍ਰਧਾਨ ਡਾ. ਗੁਰਵਿੰਦਰ ਅਮਨ ਨੇ ਸਮਾਗਮ ਦੀ ਕਾਰਵਾਈ ਬਾਖ਼ੂਬੀ ਨਿਭਾਈ। ਪ੍ਰੋਗਰਾਮ ’ਚ ਰਤਨ ਸ਼ਰਮਾ, ਸੋਮ ਨਾਥ, ਸੁਰੇਸ਼ ਕੱਕੜ, ਅਮਰੀਕ ਸਿੰਘ, ਜਗਦੀਸ਼ ਚੌਹਾਨ, ਰਮੇਸ਼ ਗੁਪਤਾ, ਬਲਕਾਰ ਸਿੰਘ ਸੈਣੀ, ਇੰਦਰਜੀਤ ਸਿੰਘ, ਸੁਖਵਿੰਦਰ ਕੌਰ ਖੁਰਾਣਾ, ਪੱਤਰਕਾਰ ਗੁਰਵਿੰਦਰ ਦੀਪ, ਹਰਨੀਤ ਕੌਰ, ਸਤੀਸ਼ ਵਰਮਾ, ਰਣਜੀਤ ਸਿੰਘ, ਜਸਪ੍ਰੀਤ ਸਿੰਘ ਖੁਰਾਣਾ ਅਤੇ ਦਮਨਜੀਤ ਸਿੰਘ ਸ਼ਾਮਲ ਸਨ।