ਫਿਲਮ ‘ਭੂਲ ਚੁੂਕ ਮੁਆਫ਼’ ਦਾ ਗੀਤ ‘ਕੋਈ ਨਾ’ ਜਾਰੀ
ਮੁੰਬਈ: ਰਾਜਕੁਮਾਰ ਰਾਓ ਅਤੇ ਵਾਮਿਕਾ ਗੱਬੀ ਦੀ ਆਉਣ ਵਾਲੀ ਫਿਲਮ ‘ਭੂਲ ਚੁੂਕ ਮੁਆਫ਼’ ਦਾ ਅੱਜ ਰੋਮਾਂਟਿਕ ਗੀਤ ‘ਕੋਈ ਨਾ’ ਜਾਰੀ ਕੀਤਾ ਗਿਆ ਹੈ। ਦਿਨੇਸ਼ ਵਿਜਾਨ ਅਤੇ ਮੈਡੌਕ ਫਿਲਮਜ਼ ਵੱਲੋਂ ਬਣਾਈ ਇਹ ਫਿਲਮ ਇਸ ਗੀਤ ਦੇ ਜਾਰੀ ਹੋਣ ਨਾਲ ਮੁੜ ਚਰਚਾ ਵਿੱਚ ਆ ਗਈ ਹੈ। ਇਸ ਫਿਲਮ ਦਾ ਟੀਜ਼ਰ ਜਾਰੀ ਹੋਣ ਮਗਰੋਂ ਇਹ ਇਸ ਸਾਲ ਦੀ ਸਭ ਤੋਂ ਵੱਧ ਉਡੀਕੀਆਂ ਜਾਣ ਵਾਲੀਆਂ ਫਿਲਮਾਂ ਵਿੱਚ ਆ ਗਈ। ਇਸ ਫਿਲਮ ਦਾ ਨਿਰਦੇਸ਼ਨ ਕਰਨ ਸ਼ਰਮਾ ਨੇ ਕੀਤਾ ਹੈ। ਇਸ ਵਿੱਚ ਮੁੱਖ ਭੂਮਿਕਾਵਾਂ ’ਚ ਰਾਜਕੁਮਾਰ ਰਾਓ ਅਤੇ ਵਾਮਿਕਾ ਗੱਬੀ ਨਜ਼ਰ ਆਉਣਗੇ। ਇਨ੍ਹਾਂ ਦੋਵਾਂ ਨੇ ਰਾਜਨ ਤਿਵਾੜੀ ਅਤੇ ਤਿਤਲੀ ਮਿਸ਼ਰਾ ਦੇ ਕਿਰਦਾਰ ਨਿਭਾਏ ਹਨ। ਫਿਲਮ ਦਾ ਨਵਾਂ ਗੀਤ ‘ਕੋਈ ਨਾ’ ਇਸ ਦੀ ਕਹਾਣੀ ਦੁਆਲੇ ਘੁੰਮਦਾ ਨਜ਼ਰ ਆ ਰਿਹਾ ਹੈ। ਇਸ ਵਿੱਚ ਰਾਜਨ ਅਤੇ ਤਿਤਲੀ ਦੀ ਦੁਨੀਆਂ ਨੂੰ ਦਿਖਾਇਆ ਗਿਆ ਹੈ। ਇਸ ਗੀਤ ਨੂੰ ਕੰਪੋਜ਼ ਤਨਿਸ਼ਕ ਬਾਗਚੀ ਅਤੇ ਗਿਫਟੀ ਨੇ ਕੀਤਾ ਹੈ। ਇਸ ਦੇ ਬੋਲ ਇਰਸ਼ਾਦ ਕਾਮਿਲ ਨੇ ਲਿਖੇ ਹਨ ਅਤੇ ਸੰਗੀਤ ਤਨਿਸ਼ਕ ਬਾਗਚੀ ਅਤੇ ਗਨੇਸ਼ ਵਘੇਲਾ ਨੇ ਦਿੱਤਾ ਹੈ। ਇਸ ਗੀਤ ਨੂੰ ਹਰਨੂਰ ਅਤੇ ਸ਼੍ਰੇਆ ਘੋਸ਼ਾਲ ਨੇ ਗਾਇਆ ਹੈ। ਇਸ ਦੇ ਵੀਡੀਓ ਵਿੱਚ ਰਾਜਕੁਮਾਰ ਰਾਓ ਅਤੇ ਵਾਮਿਕਾ ਦੇ ਰੋਮਾਂਟਿਕ ਸੀਨ ਨੂੰ ਫਿਲਮਾਇਆ ਗਿਆ ਹੈ। ਦਰਸ਼ਕਾਂ ਨੇ ਇਨ੍ਹਾਂ ਦੋਵਾਂ ਨੂੰ ਸਕਰੀਨ ’ਤੇ ਇਕੱਠਿਆਂ ਕਾਫ਼ੀ ਪਸੰਦ ਕੀਤਾ ਹੈ। ਇਹ ਫਿਲਮ ਨੌਂ ਮਈ ਨੂੰ ਰਿਲੀਜ਼ ਕੀਤੀ ਜਾਵੇਗੀ। -ਏਐੱਨਆਈ