ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਫ਼ਿਰੋਜ਼ਪੁਰ: ਫਾਇਰ ਬ੍ਰਿਗੇਡ ਦੀਆਂ ਸਿਰਫ਼ ਤਿੰਨ ਗੱਡੀਆਂ ’ਤੇ ਪੂਰੇ ਜ਼ਿਲ੍ਹੇ ਜ਼ਿੰਮੇਵਾਰੀ

05:51 AM Apr 24, 2025 IST
featuredImage featuredImage
ਫ਼ਿਰੋਜ਼ਪੁਰ ’ਚ ਕੌਮਾਂਤਰੀ ਸਰਹੱਦ ਨੇੜੇ ਨਾੜ ਨੂੰ ਲੱਗੀ ਅੱਗ ਬੁਝਾਉਣ ਜਾਂਦੇ ਸਮੇਂ ਰਸਤੇ ’ਚ ਫਸੀ ਫ਼ਾਇਰ ਬ੍ਰਿਗੇਡ ਦੀ ਗੱਡੀ।

ਸੰਜੀਵ ਹਾਂਡਾ
ਫ਼ਿਰੋਜ਼ਪੁਰ, 23 ਅਪਰੈਲ
ਫ਼ਿਰੋਜ਼ਪੁਰ ਜ਼ਿਲ੍ਹੇ ’ਚ ਪਿਛਲੇ ਦਿਨੀਂ ਕਣਕ ਅਤੇ ਨਾੜ ਨੂੰ ਅੱਗ ਲੱਗਣ ਦੀਆਂ ਵਾਪਰੀਆਂ ਘਟਨਾਵਾਂ ਨੇ ਕਈ ਕਿਸਾਨਾਂ ਦੇ ਸੁਨਿਹਰੀ ਸੁਫ਼ਨੇ ਵੀ ਸੁਆਹ ਕਰ ਦਿੱਤੇ ਹਨ। ਕਸਬਾ ਜ਼ੀਰਾ ਤੇ ਗੁਰੂ ਹਰਸਹਾਏ ’ਚ ਸੈਂਕੜੇ ਏਕੜਾਂ ਵਿੱਚ ਖੜ੍ਹੀ ਕਣਕ ਦੀ ਪੱਕੀ ਫ਼ਸਲ ਕਿਸਾਨਾਂ ਦੀਆਂ ਅੱਖਾਂ ਸਾਹਮਣੇ ਸੜਦੀ ਰਹੀ ਪਰ ਉਹ ਬੇਵੱਸ ਹੋ ਕੇ ਹੰਝੂ ਵਹਾਉਂਦੇ ਰਹੇ। ਅੱਗ ਦੇ ਝੁਲਸੇ ਕਈ ਕਿਸਾਨਾਂ ਕੋਲ ਘਰ ਖਾਣ ਵਾਸਤੇ ਕਣਕ ਤਾਂ ਕੀ ਬਚਣੀ ਸੀ, ਤੂੜੀ ਬਣਾਉਣ ਲਈ ਨਾੜ ਵੀ ਨਹੀਂ ਬਚਿਆ। ਫ਼ਾਇਰ ਬ੍ਰਿਗੇਡ ਦੀਆਂ ਗੱਡੀਆਂ ਦੇ ਪਹੁੰਚਣ ਤੋਂ ਪਹਿਲਾਂ ਵੱਡੇ ਪੱਧਰ ’ਤੇ ਬਰਬਾਦੀ ਹੋ ਚੁੱਕੀ ਸੀ। ਗੱਡੀਆਂ ਅਤੇ ਸਾਜ਼ੋ-ਸਾਮਾਨ ਦੀ ਘਾਟ ਨੇ ਅੱਗ ਬੁਝਾਉਣ ਦੇ ਕੰਮ ਵਿੱਚ ਵੱਡੀ ਰੁਕਾਵਟ ਪਾਈ। ਅੱਗ ਦੀਆਂ ਘਟਨਾਵਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸੂਬਾ ਸਰਕਾਰ ਦੇ ਫ਼ਾਇਰ ਬ੍ਰਿਗੇਡ ਵਿਭਾਗ ਦੇ ਪੁਖ਼ਤਾ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ ਹੈ। ਪੀੜਤ ਕਿਸਾਨ ਅਤੇ ਕਿਸਾਨ ਜਥੇਬੰਦੀਆਂ ਦੇ ਆਗੂ ਇਸ ਮੁੱਦੇ ਨੂੰ ਲੈ ਕੇ ਵਿਧਾਇਕਾਂ ਨੂੰ ਘੇਰ-ਘੇਰ ਕੇ ਸਵਾਲ ਪੁੱਛ ਰਹੇ ਹਨ।
ਜਾਣਕਾਰੀ ਅਨੁਸਾਰ ਫ਼ਿਰੋਜ਼ਪੁਰ ’ਚ ਫ਼ਾਇਰ ਬ੍ਰਿਗੇਡ ਦਫ਼ਤਰ ਵਿੱਚ ਇੱਕ ਛੋਟੀ ਗੱਡੀ ਤੋਂ ਇਲਾਵਾ ਮਹਿਜ਼ ਦੋ ਵੱਡੀਆਂ ਗੱਡੀਆਂ ਮੌਜੂਦ ਹਨ। ਸਬ ਫ਼ਾਇਰ ਅਫ਼ਸਰ ਸੁਖਵਿੰਦਰ ਸਿੰਘ ਅਤੇ ਫ਼ਤਹਿ ਸਿੰਘ ਉਪਰ ਸਾਰੇ ਜ਼ਿਲ੍ਹੇ ਦੀ ਜ਼ਿੰਮੇਵਾਰੀ ਹੈ। ਇਹ ਅਫ਼ਸਰ ਫ਼ਿਰੋਜ਼ਪੁਰ ਤੋਂ ਇਲਾਵਾ ਕੋਟਕਪੂਰਾ, ਫ਼ਾਜ਼ਿਲਕਾ ਅਤੇ ਜਲਾਲਾਬਾਦ ਦਾ ਕੰਮਕਾਜ ਵੀ ਵੇਖਦੇ ਹਨ। ਧਿਆਨ ਦੇਣ ਵਾਲੀ ਗੱਲ ਇਹ ਵੀ ਹੈ ਕਿ ਇਥੋਂ ਦੇ ਨਗਰ ਕੌਂਸਲ ਅਧਿਕਾਰੀ ਅਤੇ ਨਗਰ ਕੌਂਸਲ ਦੇ ਪ੍ਰਧਾਨ ਕੋਲ ਤਾਂ ਆਪਣੀ ਸਹੂਲਤ ਲਈ ਸਰਕਾਰੀ ਗੱਡੀਆਂ ਮੌਜੂਦ ਹਨ ਪਰ, ਗੁਰੂਹਰਸਹਾਏ, ਮਖੂ, ਮੁੱਦਕੀ, ਤਲਵੰਡੀ ਭਾਈ ਅਤੇ ਜ਼ੀਰਾ ਵਿੱਚ ਫ਼ਾਇਰ ਬ੍ਰਿਗੇਡ ਦੀ ਕੋਈ ਗੱਡੀ ਮੌਜੂਦ ਨਹੀਂ ਹੈ। ਜ਼ੀਰਾ ਵਿਚ ਸਿਰਫ਼ ਪੰਜ ਸੌ ਲੀਟਰ ਦੀ ਸਮਰੱਥਾ ਵਾਲੀ ਗੱਡੀ ਹੀ ਉਪਲਬਧ ਹੈ। ਫ਼ਿਰੋਜ਼ਪੁਰ ਤੋਂ ਇੰਨੀ ਦੂਰ ਵੱਡੀਆਂ ਗੱਡੀਆਂ ਦੇ ਪਹੁੰਚਣ ’ਤੇ ਇੱਕ ਘੰਟੇ ਤੋਂ ਵੀ ਵੱਧ ਸਮਾਂ ਲੱਗਦਾ ਹੈ।

Advertisement

ਫਾਇਰਮੈਨ ਬੇਖੌਫ ਜੰਗ ਲੜ ਰਹੇ ਹਨ: ਅਧਿਕਾਰੀ

ਸਬ ਫ਼ਾਇਰ ਅਫ਼ਸਰ ਫ਼ਤਹਿ ਸਿੰਘ ਦਾ ਕਹਿਣਾ ਸੀ ਕਿ ਬਹਾਦੁਰ ਫ਼ਾਇਰਮੈਨ ਅੱਗ ਨਾਲ ਬੇਖ਼ੌਫ਼ ਜੰਗ ਲੜ ਰਹੇ ਹਨ। ਉਨ੍ਹਾਂ ਨੇ ਜ਼ਰੂਰੀ ਸਾਧਨਾਂ ਦੀ ਘਾਟ ਨੂੰ ‘ਬਿਨਾਂ ਹਥਿਆਰਾਂ ਦੇ ਜੰਗ’ ਦੱਸਿਆ। ਉਨ੍ਹਾਂ ਹਰੇਕ ਨਗਰ ਪੰਚਾਇਤ ਨੂੰ ਆਪਣੀਆਂ ਫ਼ਾਇਰ ਬ੍ਰਿਗੇਡ ਗੱਡੀਆਂ ਰੱਖਣ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ ਤਾਂ ਜੋ ਸੰਭਾਵੀ ਤੌਰ ਤੇ ਵੱਡੇ ਨੁਕਸਾਨ ਤੋਂ ਬਚਿਆ ਜਾ ਸਕੇ।

Advertisement

Advertisement