ਨੌਜਵਾਨ ਨੂੰ ਦਸ ਹਜ਼ਾਰ ’ਚ ਪਏ ਬੁਲੇਟ ਦੇ ਪਟਾਕੇ
05:51 AM Apr 30, 2025 IST
ਪੱਤਰ ਪ੍ਰੇਰਕ
Advertisement
ਕਾਲਾਂਵਾਲੀ, 29 ਅਪਰੈਲ
ਟਰੈਫਿਕ ਪੁਲੀਸ ਕਾਲਾਂਵਾਲੀ ਵੱਲੋਂ ਬੁਲੇਟ ਮੋਟਰਸਾਈਕਲ ਨਾਲ ਪਟਾਕੇ ਪਾਉਣ ਦੇ ਮਾਮਲੇ ਵਿੱਚ ਇੱਕ ਨੌਜਵਾਨ ਦਾ 10 ਹਜ਼ਾਰ ਰੁਪਏ ਦਾ ਚਲਾਨ ਕੀਤਾ ਹੈ ਅਤੇ ਉਸ ਦਾ ਮੋਡੀਫਾਈਡ ਸਾਇਲੈਂਸਰ ਵੀ ਉਤਾਰ ਦਿੱਤਾ। ਚੇਤੇ ਰਹੇ ਕਿ ਜ਼ਿਲ੍ਹਾ ਡੱਬਵਾਲੀ ਪੁਲੀਸ ਨੇ ਗੁੰਡਾਗਰਦੀ ਫੈਲਾਉਣ ਵਾਲੇ, ਬੁਲੇਟ ਮੋਟਰਸਾਈਕਲ ਨਾਲ ਪਟਾਕੇ ਪਾ ਕੇ ਸ਼ੋਰ ਪ੍ਰਦੂਸ਼ਣ ਫੈਲਾਉਣ ਵਾਲੇ ਅਤੇ ਆਮ ਲੋਕਾਂ ਨੂੰ ਪ੍ਰੇਸ਼ਾਨ ਕਰਨ ਵਾਲੇ ਸ਼ਰਾਰਤੀ ਅਨਸਰਾਂ ਵਿਰੁੱਧ ਸਖ਼ਤ ਰੁਖ਼ ਅਪਣਾ ਰਹੀ ਹੈ। ਪੁਲੀਸ ਦਫ਼ਤਰ ਵਿੱਚ ਹੋਈ ਟਰੈਫਿਕ ਇੰਚਾਰਜਾਂ ਦੀ ਮੀਟਿੰਗ ਵਿੱਚ ਪੁਲੀਸ ਸੁਪਰਡੈਂਟ ਨੇ ਬੁਲੇਟ ਪਟਾਕਿਆਂ ਅਤੇ ਕਾਰਾਂ ’ਤੇ ਕਾਲੀਆਂ ਫਿਲਮਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਟਰੈਫਿਕ ਪੁਲੀਸ ਕਾਲਾਂਵਾਲੀ ਦੇ ਇੰਚਾਰਜ ਭੂਪ ਸਿੰਘ ਨੇ ਕਿਹਾ ਕਿ ਮੋਟਰ ਵਾਹਨ ਐਕਟ ਦੀ ਪਾਲਣਾ ਨਾ ਕਰਨ ਵਾਲੇ ਡਰਾਈਵਰਾਂ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ।
Advertisement
Advertisement