ਪੱਤਰਕਾਰਾਂ ਵੱਲੋਂ ਫੀਲਡ ’ਚ ਆਉਂਦੀਆਂ ਕਠਿਨਾਈਆਂ ਬਾਰੇ ਚਰਚਾ
ਜੈਤੋ, 2 ਜੂਨ
ਸ਼ੇਖ਼ ਫ਼ਰੀਦ ਪ੍ਰੈੱਸ ਕਲੱਬ ਜੈਤੋ ਦੀ ਇੱਥੇ ਹੋਈ ਮੀਟਿੰਗ ’ਚ ਪੱਤਰਕਾਰਾਂ ਨੂੰ ਕੰਮ ਦੌਰਾਨ ਫ਼ੀਲਡ ’ਚ ਆਉਂਦੀਆਂ ਔਕੜਾਂ ਅਤੇ ਇਨ੍ਹਾਂ ਨਾਲ ਨਜਿੱਠਣ ਦੇ ਢੰਗਾਂ ਬਾਰੇ ਚਰਚਾ ਕੀਤੀ ਗਈ।
ਕਲੱਬ ਦੇ ਪ੍ਰਧਾਨ ਭੋਲਾ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿੱਚ ਕਲੱਬ ਨੂੰ ਹੋਰ ਮਜ਼ਬੂਤ ਬਣਾਉਣ ਅਤੇ ਪੱਤਰਕਾਰਾਂ ਦੀਆਂ ਸਮੱਸਿਆਵਾਂ ਦੇ ਹੱਲ ਬਾਰੇ ਵਿਚਾਰਾਂ ਦਾ ਆਦਾਨ-ਪ੍ਰਦਾਨ ਹੋਇਆ। ਇਸ ਤੋਂ ਇਲਾਵਾ ਭਵਿੱਖ ’ਚ ਨਵੀ ਮੈਂਬਰਸ਼ਿਪ ਭਰਤੀ ਬਾਰੇ ਮਸ਼ਵਰੇ ਕੀਤੇ ਗਏ। ਇਸ ਮੌਕੇ ਕਲੱਬ ਦੇ ਅਹੁਦੇਦਾਰਾਂ ਤੇ ਮੈਂਬਰਾਂ ਵੱਲੋਂ ਸੀਨੀਅਰ ਪੱਤਰਕਾਰ ਗੁਰਚਰਨ ਸਿੰਘ ਗਾਬੜੀਆ, ਮਨਜੀਤ ਸਿੰਘ ਢੱਲਾ, ਅਸ਼ੋਕ ਧੀਰ, ਜਤਿੰਦਰ ਮਿੱਤਲ ਬਾਜਾਖਾਨਾ, ਗੁਰਪ੍ਰੀਤ ਸਿੰਘ ਸਿੱਧੂ ਵਾੜਾ ਭਾਈਕਾ ਅਤੇ ਅਵਤਾਰ ਸਿੰਘ ਮੱਲਾ ਵੱਲੋਂ ਕਲੱਬ ’ਚ ਸ਼ਮੂਲੀਅਤ ਕਰਨ ’ਤੇ ਸਵਾਗਤ ਕੀਤਾ ਗਿਆ।
ਮੀਟਿੰਗ ਵਿੱਚ ਕਲੱਬ ਦੇ ਪ੍ਰਧਾਨ ਭੋਲਾ ਸ਼ਰਮਾ, ਸਰਪ੍ਰਸਤ ਹਰਮੇਸ਼ ਚਾਵਲਾ, ਚੇਅਰਮੈਨ ਐਡਵੋਕੇਟ ਸਤੀਸ਼ ਕੁਮਾਰ ‘ਭੀਰੀ’, ਵਾਈਸ ਚੇਅਰਮੈਨ ਰਘੂਨੰਦਨ ਪਰਾਸ਼ਰ, ਜਨਰਲ ਸਕੱਤਰ ਧਰਮਪਾਲ ਪੁੰਨੀ, ਸਹਾਇਕ ਜਨਰਲ ਸਕੱਤਰ ਗੁਰਤੇਜ ਸਿੰਘ ਸਿੱਧੂ ਭਗਤੂਆਣਾ, ਸੀਨੀਅਰ ਮੀਤ ਪ੍ਰਧਾਨ ਕੁਲਦੀਪ ਸਿੰਘ ਖਾਲਸਾ, ਸਕੱਤਰ ਸੰਦੀਪ ਲੂੰਬਾ, ਸਹਾਇਕ ਸਕੱਤਰ ਜੋਗਿੰਦਰ ਸਿੰਘ ਪੁੰਨੀ, ਖ਼ਜ਼ਾਨਚੀ ਸੰਧੀਰ ਗਰਗ ਬਰਗਾੜੀ, ਕਾਨੂੰਨੀ ਸਹਲਾਕਾਰ ਐਡਵੋਕੇਟ ਗੁਰਸ਼ਾਨਜੀਤ ਸਿੰਘ, ਪ੍ਰੈੱਸ ਸਕੱਤਰ ਰਾਜੀਵ ਕੁਮਾਰ ‘ਬੌਬੀ ਜਿੰਦਲ’, ਕਾਰਜਕਾਰਨੀ ਮੈਂਬਰ ਗੌਰਵ ਗੋਇਲ ‘ਗੋਲਡੀ’ ਅਤੇ ਭੁਪਿੰਦਰ ਸ਼ਰਮਾ ਪਰਾਸ਼ਰ ਹਾਜ਼ਰ ਸਨ।