ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੱਤ੍ਰਿਕਾ ‘ਪਰਵਾਸ’ ਦਾ 42ਵਾਂ ਅੰਕ ਰਿਲੀਜ਼

05:20 AM Apr 16, 2025 IST
featuredImage featuredImage
ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਵਿੱਚ ‘ਪਰਵਾਸ’ ਲੋਕ ਅਰਪਨ ਕਰਦੇ ਹੋਏ ਡਾ. ਐੱਸਪੀ ਸਿੰਘ ਅਤੇ ਹੋਰ। -ਫੋਟੋ: ਬਸਰਾ
ਖੇਤਰੀ ਪ੍ਰਤੀਨਿਧ
Advertisement

ਲੁਧਿਆਣਾ, 15 ਅਪਰੈਲ

ਪਰਵਾਸੀ ਸਾਹਿਤ ਅਧਿਐਨ ਕੇਂਦਰ, ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਲੁਧਿਆਣਾ ਵੱਲੋਂ ਤ੍ਰੈ-ਮਾਸਿਕ ਪੱਤ੍ਰਿਕਾ ਪਰਵਾਸ ਦਾ 42ਵਾਂ ਅਪਰੈਲ-ਜੂਨ 2025 ਇੱਥੇ ਰਿਲੀਜ਼ ਕੀਤਾ ਗਿਆ। ਪ੍ਰੋਗਰਾਮ ਦੇ ਆਰੰਭ ਵਿੱਚ ਕਾਲਜ ਕੌਂਸਲ ਦੇ ਪ੍ਰਧਾਨ ਡਾ. ਐੱਸਪੀ ਸਿੰਘ ਨੇ ਸਾਰਿਆਂ ਨੂੰ ਜੀ ਆਇਆਂ ਕਿਹਾ। ਉਨ੍ਹਾਂ ਦੱਸਿਆ ਕਿ ਇਹ ਅੰਕ ਮਰਹੂਮ ਚਿੱਤਰਕਾਰ ਜਰਨੈਲ ਸਿੰਘ ਕੈਨੇਡਾ ਨੂੰ ਸਮਰਪਿਤ ਹੈ। ਉਨ੍ਹਾਂ ਨੇ ਸਦੀਵੀ ਵਿਛੋੜਾ ਦੇ ਗਏ ਚਿੱਤਰਕਾਰ ਸਰੂਪ ਸਿੰਘ, ਸ਼ਿਲਪਕਾਰ ਅਵਤਾਰਜੀਤ ਧੰਜਲ, ਗ਼ਜ਼ਲਗੋ ਕ੍ਰਿਸ਼ਨ ਭਨੋਟ, ਹਰਜੀਤ ਦੌਧਰੀਆ ਤੇ ਕੇਸਰ ਸਿੰਘ ਨੀਰ ਨੂੰ ਪਰਵਾਸੀ ਸਾਹਿਤ ਅਧਿਐਨ ਕੇਂਦਰ ਵੱਲੋਂ ਸ਼ਰਧਾ ਦੇ ਫੁੱਲ ਭੇਟ ਕੀਤੇ।

Advertisement

ਪੰਜਾਬੀ ਵਿਭਾਗ ਦੇ ਮੁਖੀ ਪ੍ਰੋ. ਸ਼ਰਨਜੀਤ ਕੌਰ ਨੇ ਪਰਵਾਸ ਦੇ 42ਵੇਂ ਅੰਕ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਅੰਕ ਵਿੱਚ ਅਮਰੀਕਾ ਵਸਦੇ ਸ਼ਾਇਰ ਹਰਜਿੰਦਰ ਕੰਗ ਨੂੰ ਵਿਸ਼ੇਸ਼ ਲੇਖਕ ਵਜੋਂ ਸ਼ਾਮਲ ਕੀਤਾ ਗਿਆ ਹੈ। ਸੰਨੀ ਧਾਲੀਵਾਲ, ਤਜਿੰਦਰ ਸਿੰਘ, ਜਸਵੰਤ ਵਾਗਲਾ, ਪ੍ਰੀਤ ਮਨਪ੍ਰੀਤ, ਵਾਸਦੇਵ ਇਟਲੀ ਅਤੇ ਵਰਿੰਦਰ ਪਰਿਹਾਰ ਦੀਆਂ ਕਾਵਿ ਰਚਨਾਵਾਂ ਨੂੰ ਇਸ ਵਿੱਚ ਸ਼ਾਮਲ ਕੀਤਾ ਗਿਆ ਹੈ। ਕੈਨੇਡਾ ਵੱਸਦੀ ਜਸਬੀਰ ਮਾਨ ਦੀ ਕਹਾਣੀ ਫੁੱਲਾਂ ਵਾਲਾ ਬਾਗ਼ ਅਤੇ ਅਮਰੀਕਾ ਵਸਦੇ ਅਤੇ ਸਾਡੇ ਕਾਲਜ ਦੇ ਪੁਰਾਣੇ ਵਿਦਿਆਰਥੀ ਲਖਬੀਰ ਸਿੰਘ ਮਾਂਗਟ ਦੀ ਕਹਾਣੀ ਵਡਭਾਗਾ ਇਸ ਵਿੱਚ ਸ਼ਾਮਲ ਕੀਤੀ ਗਈ ਹੈ। ਰਸਾਲੇ ਵਿੱਚ ਜਗਜੀਤ ਸਿੰਘ ਵੱਲੋਂ ਡਾ. ਗੁਰਪ੍ਰੀਤ ਧੁੱਗਾ ਦੇ ਨਾਵਲ ‘40 ਦਿਨ’ ਅਤੇ ਪ੍ਰੋ. ਅਵਤਾਰ ਸਿੰਘ ਧਾਲੀਵਾਲ ਵੱਲੋਂ ਡਾ. ਅਵਤਾਰ ਸਿੰਘ ਬਿਲਿੰਗ ਦੇ ਨਾਵਲ ‘ਹੋਇਆ ਦੇਸ਼ ਪਰਾਇਆ’ ਅਤੇ ਡਾ. ਮਨਮੋਹਨ ਵੱਲੋਂ ਦਲਵੀਰ ਕੌਰ ਦੀ ਕਾਵਿ ਪੁਸਤਕ ‘ਮਨ ਕਸੁੰਭਾ’ ਬਾਰੇ ਚਰਚਾ ਕੀਤੀ ਗਈ ਹੈ। ਇਸ ਤੋਂ ਇਲਾਵਾ ਰੂਪ ਲਾਲ ਰੂਪ ਵੱਲੋਂ ਪ੍ਰਿੰਸੀਪਲ ਮਲੂਕ ਚੰਦ ਕਲੇਰ ਦੀ ਪੁਸਤਕ ਸਕਾਈ ਟਰੇਨ ਟੂ ਵਾਟਰ ਫਰੰਟ ਅਤੇ ਰਜਿੰਦਰਜੀਤ ਵੱਲੋਂ ਪਰਮਜੀਤ ਦਿਓਲ ਦੀ ਪੁਸਤਕ ਕੂੰਜਾਂ ਦੇ ਰੂਬਰੂ ਬਾਰੇ ਵੀ ਚਰਚਾ ਕੀਤੀ ਗਈ ਹੈ।

ਡਾ. ਗੁਰਇਕਬਾਲ ਸਿੰਘ ਅਤੇੇ ਡਾਇਰੈਕਟਰ ਜੀ.ਜੀ.ਐਨ.ਆਈ.ਐਮ.ਟੀ. ਪ੍ਰੋ. ਮਨਜੀਤ ਸਿੰਘ ਛਾਬੜਾ ਨੇ ਇਸ ਮੌਕੇ ਪਰਵਾਸੀ ਪੰਜਾਬੀਆਂ ਨੂੰ ਵੱਖ ਵੱਖ ਮੁਲਕਾਂ ’ਚ ਦਰਪੇਸ਼ ਆਰਥਿਕ, ਸਮਾਜਿਕ ਤੇ ਮਾਨਸਿਕ ਚੁਣੌਤੀਆਂ ਬਾਰੇ ਚਰਚਾ ਕੀਤੀ।

ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਨੇ ਰਸਮੀ ਤੌਰ ’ਤੇ ਸਭ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਅਗਲੇ ਅੰਕ ਦੀ ਵਿਸ਼ੇਸ਼ ਲੇਖਕਾ ਬਲਬੀਰ ਕੌਰ ਸੰਘੇੜਾ ਕੈਨੇਡਾ ਤੋਂ ਹੋਣਗੇ। ਇਸ ਮੌਕੇ ਕਾਲਜ ਕੌਂਸਲ ਦੇ ਆਨਰੇਰੀ ਜਨਰਲ ਸਕੱਤਰ ਹਰਸ਼ਰਨ ਸਿੰਘ ਨਰੂਲਾ, ਮੈਂਬਰ ਹਰਦੀਪ ਸਿੰਘ, ਸ਼ਾਇਰ ਤ੍ਰੈਲੋਚਨ ਲੋਚੀ, ਡਾ. ਦਲੀਪ ਸਿੰਘ, ਡਾ. ਸੁਸ਼ਮਿੰਦਰਜੀਤ ਕੌਰ, ਡਾ. ਹਰਗੁਣਜੋਤ ਕੌਰ ਤੇ ਰਾਜਿੰਦਰ ਸਿੰਘ ਹਾਜ਼ਰ ਰਹੇ। ਪ੍ਰੋਗਰਾਮ ਦਾ ਸੰਚਾਲਨ ਡਾ. ਤੇਜਿੰਦਰ ਕੌਰ ਕੋ-ਆਰਡੀਨੇਟਰ ਪਰਵਾਸੀ ਸਾਹਿਤ ਅਧਿਐਨ ਕੇਂਦਰ ਵੱਲੋਂ ਕੀਤਾ ਗਿਆ।

 

Advertisement