ਕੰਧ ਢਾਹੁਣ ਦੇ ਦੋਸ਼ ਹੇਠ ਵਿਅਕਤੀ ਖਿ਼ਲਾਫ਼ ਕੇਸ ਦਰਜ
05:22 AM May 05, 2025 IST
ਜਗਰਾਉਂ (ਪੱਤਰ ਪ੍ਰੇਰਕ): ਥਾਣਾ ਹਠੂਰ ਦੀ ਪੁਲੀਸ ਨੇ ਪਿੰਡ ਡੱਲਾ ਵਿੱਚ ਪਿਛਲੇ ਦਿਨੀ ਇੱਕ ਮਕਾਨ ਦੀ ਕੰਧ ਢਾਹੁਣ ਵਾਲੇ ਵਿਅਕਤੀ ਖ਼ਿਲਾਫ਼ ਮਿਲੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਕੇਸ ਦਰਜ ਕੀਤਾ ਹੈ। ਜਾਣਕਾਰੀ ਸਾਂਝੀ ਕਰਦਿਆਂ ਪੀੜਤ ਧਿਰ ਬਲਵਿੰਦਰ ਸਿੰਘ ਵਾਸੀ ਪਿੰਡ ਡੱਲਾ ਅਤੇ ਤਫਤੀਸ਼ੀ ਅਫਸਰ ਏਐੱਸਆਈ ਲਖਵਿੰਦਰ ਸਿੰਘ ਨੇ ਦੱਸਿਆ ਕਿ ਹਰਨਾਮ ਸਿੰਘ ਨੇ ਆਪਣੇ ਕੁੱਝ ਸਾਥੀਆਂ ਨਾਲ ਮਿਲ ਕੇ ਪਿੰਡ ਵਿੱਚ ਬਲਵਿੰਦਰ ਸਿੰਘ ਦੇ ਜੱਦੀ ਮਕਾਨ ਦੀ ਕੰਧ ਢਾਹ ਦਿੱਤੀ ਅਤੇ ਗਾਲੀ ਗਲੋਚ ਕੀਤਾ। ਬਲਵਿੰਦਰ ਸਿੰਘ ਵੱਲੋਂ ਦਿੱਤੀ ਸ਼ਿਕਾਇਤ ਦੀ ਪੜਤਾਲ ਦੌਰਾਨ ਉਸ ਵੱਲੋਂ ਹਰਨਾਮ ਸਿੰਘ ਖ਼ਿਲਾਫ਼ ਲਾਏ ਦੋਸ਼ ਸਹੀ ਸਾਬਤ ਹੋਣ ’ਤੇ ਪੁਲੀਸ ਨੇ ਉਸ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Advertisement
Advertisement