ਜਵੱਦੀ ਟਕਸਾਲ ਵਿਖੇ ਨਾਮ ਸਿਮਰਨ ਸਮਾਗਮ
05:20 AM May 05, 2025 IST
ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਜਵੱਦੀ ਟਕਸਾਲ ਦੇ ਮੁਖੀ ਬਾਬਾ ਅਮੀਰ ਸਿੰਘ ਨੇ ਕਿਹਾ ਹੈ ਕਿ ਮਨੁੱਖੀ ਜੀਵਨ ਨੂੰ ਆਦਰਸ਼ ਬਣਾਉਣ ਦੇ ਤਿੰਨ ਬੁਨਿਆਦੀ ਨਿਯਮ ਨਾਮ, ਦਾਨ ਤੇ ਇਸ਼ਨਾਨ ਹਨ ਅਤੇ ਗੁਰੂ ਸਾਹਿਬਾਨ ਨੇ ਜਿਨ੍ਹਾਂ ’ਤੇ ਹਰ ਸਿੱਖ ਨੂੰ ਪਹਿਰਾ ਦੇਣ ਲਈ ਕਿਹਾ ਹੈ। ਉਹ ਅੱਜ ਨਾਮ ਸਿਮਰਨ ਸਮਾਗਮ ਦੌਰਾਨ ਸੰਗਤ ਵਿੱਚ ਗੁਰਮਤਿ ਵਿਚਾਰਾਂ ਦੀ ਸਾਂਝ ਪਾ ਰਹੇ ਸਨ। ਉਨ੍ਹਾਂ ਕਿਹਾ ਕਿ ਗੁਰਮਤਿ ਅਨੁਸਾਰ ਗੁਰੂ ਦੀ ਸ਼ਰਨ ਵਿੱਚ ਆ ਕੇ ਅਤੇ ਗੁਰਬਾਣੀ ਨੂੰ ਹਿਰਦੇ ‘ਚ ਵਸਾ ਕੇ ਜੀਵ ਨੂੰ ਨਾਮ ਦੀ ਪ੍ਰਾਪਤੀ ਹੋ ਸਕਦੀ ਹੈ। ਇਸੇ ਤਰ੍ਹਾਂ ਦਾਨ ਦਾ ਭਾਵ ਆਪਣਾ ਨਿਰਬਾਹ ਕਰਨਾ ਤੇ ਦੂਜਿਆਂ ਦੀ ਮਦਦ ਕਰਨਾ, ਕਿਸੇ ਅੱਗੇ ਹੱਥ ਨਹੀਂ ਪਸਾਰਨਾ ਹੈ। ਇਸ ਮੌਕੇ ਉਨ੍ਹਾਂ ਸਰਬੱਤ ਦੇ ਭਲੇ ਲਈ ਅਰਦਾਸ ਵੀ ਕੀਤੀ। ਇਸਤੋਂ ਪਹਿਲਾਂ ਗੁਰ ਸ਼ਬਦ ਸੰਗੀਤ ਅਕੈਡਮੀ ਦੇ ਵਿਦਿਆਰਥੀਆਂ ਨੇ ਗੁਰਬਾਣੀ ਕੀਰਤਨ ਕੀਤਾ।
Advertisement
Advertisement