ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੰਜਾਬ ਸਰਕਾਰ ਨੂੰ ਕੇਂਦਰ ਤੋਂ ਪੰਜ ਹਜ਼ਾਰ ਕਰੋੜ ਰੁਪਏ ਦੇ ਪ੍ਰਾਜੈਕਟ ਲੈਣ ਲਈ ਤਜਵੀਜ਼ ਪੇਸ਼ ਕਰਨ ਦੀ ਅਪੀਲ

04:04 AM Apr 25, 2025 IST
featuredImage featuredImage

ਪੱਤਰ ਪ੍ਰੇਰਕ
ਨਵੀਂ ਦਿੱਲੀ, 24 ਅਪਰੈਲ
ਪੰਜਾਬ ਤੋਂ ਰਾਜ ਸਭਾ ਮੈਂਬਰ ਡਾ.ਵਿਕਰਮਜੀਤ ਸਿੰਘ ਸਾਹਨੀ ਨੇ ਪੰਜਾਬ ਸਰਕਾਰ ਨੂੰ ਕੇਂਦਰ ਦੀ ‘ਰਾਜਾਂ ਨੂੰ ਪੂੰਜੀ ਨਿਵੇਸ਼ 2025-26 ਲਈ ਵਿਸ਼ੇਸ਼ ਸਹਾਇਤਾ ਯੋਜਨਾ’ ਤਹਿਤ 5,000 ਕਰੋੜ ਰੁਪਏ ਦੀਆਂ ਸੰਪੂਰਨ ਪ੍ਰਾਜੈਕਟ ਤਜਵੀਜ਼ਾਂ ਪੇਸ਼ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਉਹ ਲਗਪਗ ਸਾਲ ਤੋਂ ਕੇਂਦਰੀ ਵਿੱਤ ਮੰਤਰਾਲੇ ਕੋਲ ਇਸ ਸਕੀਮ ਦੀ ਪੈਰਵੀ ਕਰ ਰਹੇ ਹਨ। ਲਗਾਤਾਰ ਕੋਸ਼ਿਸ਼ਾਂ ਅਤੇ ਵਿਸਤ੍ਰਿਤ ਵਿਚਾਰ-ਵਟਾਂਦਰੇ ਤੋਂ ਬਾਅਦ, ਪੰਜਾਬ ਨੂੰ ਇਸ ਸਕੀਮ ਦੇ ਭਾਗ ਏ ਦੇ ਤਹਿਤ 994 ਕਰੋੜ ਰੁਪਏ ਅਲਾਟ ਕੀਤੇ ਗਏ ਹਨ ਅੇ ਬਾਕੀ ਸ਼੍ਰੇਣੀਆਂ ਦੇ ਤਹਿਤ ਹੋਰ ਫੰਡ ਲੈਣ ਦਾ ਅਹਿਮ ਮੌਕਾ ਹੈ। ਡਾ. ਸਾਹਨੀ ਨੇ ਦੱਸਿਆ ਕਿ ਸੱਤ ਅਪਰੈਲ ਨੂੰ ਜਾਰੀ ਕੀਤੇ ਗਏ ਸੋਧੇ ਦਿਸ਼ਾ-ਨਿਰਦੇਸ਼ ਭਾਗ-ਏ ਦੇ ਤਹਿਤ 57,000 ਕਰੋੜ ਰੁਪਏ ਅਤੇ ਭਾਗ ਬੀ ਤੋਂ ਈ ਦੇ ਅਧੀਨ 63,000 ਕਰੋੜ ਰੁਪਏ ਪ੍ਰਦਾਨ ਕੀਤੇ ਜਾਣੇ ਹਨ। ਪੰਜਾਬ ਮੁੱਖ ਭਾਗਾਂ ਜਿਵੇਂ ਕਿ ਸਿੰਜਾਈ, ਪੇਂਡੂ ਸੰਪਰਕ, ਸਿਹਤ ਸੰਭਾਲ, ਨਵਿਆਉਣਯੋਗ ਊਰਜਾ, ਪ੍ਰਦੂਸ਼ਣ ਕੰਟਰੋਲ ਆਦਿ ਅਤੇ ਇਸ ਲਈ ਜ਼ਿਲ੍ਹੇਵਾਰ ਯੋਜਨਾਂ ਪੇਸ਼ ਕਰ ਸਕਦਾ ਹੈ। ਇਹ ਖੇਤਰ ਸਾਡੇ ਰਾਜ ਲਈ ਟਿਕਾਊ ਅਤੇ ਸਮਾਵੇਸ਼ੀ ਵਿਕਾਸ ਵਿੱਚ ਨਿਵੇਸ਼ ਕਰਨ ਦਾ ਮਹੱਤਵਪੂਰਨ ਮੌਕਾ ਹੈ। ਡਾ. ਸਾਹਨੀ ਨੇ ਇਸ ਗੱਲ ‘ਤੇ ਜ਼ੋਰ ਦਿੰਦੇ ਹੋਏ ਸਮੇਂ ਸਿਰ ਕਾਰਵਾਈ ਦੀ ਲੋੜ ਵੱਲ ਵੀ ਸੰਕੇਤ ਕੀਤਾ ਕਿ ਪਿਛਲੇ ਸਾਲ ਪੰਜਾਬ ਨੂੰ ਇਸ ਸਕੀਮ ਤਹਿਤ 1,582 ਕਰੋੜ ਰੁਪਏ ਮਿਲੇ ਸਨ।

Advertisement

Advertisement