ਪੰਜਾਬ ਪਬਲਿਕ ਸਕੂਲ ਵਿੱਚ ਵਿਸਾਖੀ ਮਨਾਈ
05:38 AM Apr 14, 2025 IST
ਲਹਿਰਾਗਾਗਾ: ਪਿੰਡ ਰਾਏਧੜਾਣਾ ਸਥਿਤ ਪੰਜਾਬ ਪਬਲਿਕ ਸਕੂਲ ਵਿੱਚ ਵਿਸਾਖੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਵਾਈਸ ਪ੍ਰਿੰਸੀਪਲ ਅੰਮ੍ਰਿਤਪਾਲ ਸਿੰਘ ਨੇ ਬੱਚਿਆਂ ਨੂੰ ਵਿਸਾਖੀ ਬਾਰੇ ਜਾਣਕਾਰੀ ਦਿੱਤੀ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਛੇਵੀਂ ਕਲਾਸ ਦੀਆਂ ਬੱਚੀਆਂ ਜੈਸਮੀਨ ਕੌਰ ਤੇ ਰਮਨਦੀਪ ਕੌਰ ਨੇ ਖਾਲਸਾ ਪੰਥ ਦੀ ਉਸਤਤ ਵਿੱਚ ‘ਸ਼ੇਰਾਂ ਵਾਂਗੂੰ ਜ਼ਿੰਦਗੀ ਗੁਜ਼ਾਰੂ ਖਾਲਸਾ’ ਗੀਤ ਗਾਇਆ ਅਤੇ ਸੱਤਵੀਂ ਦੀ ਖੁਸ਼ੀ ਕੌਰ ਤੇ ਏਕਨੂਰ ਕੌਰ ਨੇ ‘ਆਈ ਵਿਸਾਖੀ’ ਕਵਿਤਾ ਸੁਣਾਈ। ਇਸ ਮੌਕੇ ਸਕੂਲ ਪ੍ਰਿੰਸੀਪਲ ਪ੍ਰਦੀਪ ਕੌਰ ਨੇ ਸਾਰੇ ਬੱਚਿਆਂ ਨੂੰ ਵਿਸਾਖੀ ਦੀਆਂ ਵਧਾਈਆਂ ਦਿੱਤੀਆਂ। ਅੰਤ ਵਿੱਚ ਪ੍ਰਬੰਧਕਾਂ ਵੱਲੋਂ ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲਿਆਂ ਦੀ ਹੌਸਲਾ-ਅਫ਼ਜ਼ਾਈ ਕੀਤੀ ਗਈ। -ਪੱਤਰ ਪ੍ਰੇਰਕ
Advertisement
Advertisement