ਪੰਜਗਰਾਈਆਂ ਸਕੂਲ ਦੇ ਦੋ ਵਿਦਿਆਰਥੀ ਮੈਰਿਟ ਸੂਚੀ ’ਚ
04:32 AM Apr 02, 2025 IST
ਪੱਤਰ ਪ੍ਰੇਰਕ
Advertisement
ਮਾਛੀਵਾੜਾ, 1 ਅਪਰੈਲ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੰਜਗਰਾਈਆਂ ਦੇ ਦੋ ਵਿਦਿਆਰਥੀਆਂ ਨੇ ਭਾਰਤ ਸਰਕਾਰ ਵੱਲੋਂ ਲਈ ਗਈ ਵਜ਼ੀਫ਼ੇ ਦੀ ਪ੍ਰੀਖਿਆ ਐੱਨਐੱਮਐੱਮਐੱਸ ਦੀ ਮੈਰਿਟ ਸੂਚੀ ’ਚ ਆਪਣਾ ਨਾਮ ਦਰਜ ਕਰਵਾਇਆ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐੱਨ.ਐੱਮ.ਐੱਮ.ਐੱਸ ਦੀ ਪ੍ਰੀਖਿਆ ਦਾ ਨਤੀਜਾ ਐਲਾਨਿਆ ਗਿਆ ਹੈ ਜਿਸ ਵਿੱਚ ਪੰਜਗਰਾਈਆਂ ਸਕੂਲ ਦੀ ਅੱਠਵੀਂ ਜਮਾਤ ਦੀ ਹੋਣਹਾਰ ਵਿਦਿਆਰਥਣ ਅਰਸ਼ਪ੍ਰੀਤ ਕੌਰ ਵਾਸੀ ਝੜੌਦੀ ਅਤੇ ਸ਼ਰਨਦੀਪ ਜੱਸਲ ਵਾਸੀ ਜਾਤੀਵਾਲ ਨੇ ਵਧੀਆ ਪ੍ਰਦਰਸ਼ਨ ਕਰਦਿਆਂ ਮੈਰਿਟ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾਇਆ ਹੈ। ਪ੍ਰਿੰਸੀਪਲ ਹਰਨੀਤ ਸਿੰਘ ਭਾਟੀਆ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਹੱਲਾਸ਼ੇਰੀ ਦਿੰਦਿਆਂ ਇਨਾਮ ਤਕਸੀਮ ਕੀਤੇ ਗਏ ਹਨ। ਇਸ ਮੌਕੇ ਲੈਕਚਰਾਰ ਸੁਖਵਿੰਦਰ ਸਿੰਘ, ਮੈਥ ਮਾਸਟਰ ਜਗਦੀਪ ਸਿੰਘ, ਸੁਖਵਿੰਦਰ ਸਿੰਘ, ਨਿਰਮਲ ਰਾਮ, ਹਰਦੀਪ ਸਿੰਘ, ਗੁਰਦੀਪ ਸਿੰਘ, ਅੰਮ੍ਰਿਤਪਾਲ, ਜਸਬੀਰ ਸਿੰਘ, ਸੁਨੀਤਾ ਰਾਣੀ, ਰਾਧਾ, ਰਜਨਦੀਪ ਕੌਰ ਅਤੇ ਹਰਮਨਪ੍ਰੀਤ ਕੌਰ ਅਤੇ ਸਟਾਫ਼ ਮੈਂਬਰ ਹਾਜਰ ਸਨ।
Advertisement
Advertisement