ਪੌਦੇ ਵੰਡ ਕੇ ਵਿਸ਼ਵ ਧਰਤੀ ਦਿਵਸ ਮਨਾਇਆ
03:14 AM Apr 22, 2025 IST
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 21 ਅਪਰੈਲ
ਆਰੀਆ ਕੰਨਿਆ ਕਾਲਜ ਦੀ ਐੱਨਸੀਸੀ ਯੂਨਿਟ ਨੇ ਕਮਿਊਨਿਟੀ ਐਂਗੇਜਮੈਂਟ ਪ੍ਰੋਗਰਾਮ ਦੇ ਤਹਿਤ ਗੋਦ ਲਏ ਪਿੰਡ ਅਜਰਾਣਾ ਕਲਾਂ ਵਿਚ ਵਿਸ਼ਵ ਧਰਤੀ ਦਿਵਸ ਮਨਾਇਆ। ਪ੍ਰਿੰਸੀਪਲ ਡਾ. ਆਰਤੀ ਤਰੇਹਨ ਨੇ ਕਿਹਾ ਕਿ ਇਸ ਧਰਤੀ ਤੇ ਜੀਵਨ ਬਚਾਉਣ ਲਈ ਵਾਤਾਵਰਨ ਤੇ ਜ਼ਮੀਨ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ। ਇਸ ਮੰਤਵ ਦੇ ਉਦੇਸ਼ ਨੂੰ ਲੈ ਕੇ ਪ੍ਰਿੰਸੀਪਲ ਨੇ ਐੱਨਸੀਸੀ ਅਫਸਰ ਡਾ. ਜੋਤੀ ਸ਼ਰਮਾ ਦੀ ਯੋਗ ਅਗਵਾਈ ਹੇਠ 22 ਕੈਡਿਟਾਂ ਨੂੰ 50 ਪੌਦੇ ਦਿੱਤੇ ਗਏ ਤੇ ਉਨ੍ਹਾਂ ਨੂੰ ਪਿੰਡ ਅਜਰਾਣਾ ਕਲਾਂ ਵਿਚ ਜਾ ਕੇ ਵੰਡਣ ਲਈ ਹਰੀ ਝੰਡੀ ਦਿੱਤੀ। ਪਿੰਡ ਪੁੱਜਣ ’ਤੇ ਪਿੰਡ ਦੀ ਸਰਪੰਚ ਅੰਜੂ ਦੇਵੀ ਨੇ ਕੈਡੇਟਾਂ ਦਾ ਸਵਾਗਤ ਕੀਤਾ। ਕੈਪਟਨ ਡਾ. ਜੋਤੀ ਸ਼ਰਮਾ ਨੇ ਪਿੰਡ ਵਾਸੀਆਂ ਨੂੰ ਔਸ਼ਧੀ, ਫਲਦਾਰ ਤੇ ਛਾਂਦਾਰ ਰੁੱਖਾਂ ਦੀ ਮਹੱਤਤਾ ਬਾਰੇ ਦੱਸਿਆ। ਪਿੰਡ ਵਾਸੀਆਂ ਨੇ ਪੌਦਿਆਂ ਦੀ ਦੇਖ ਭਾਲ ਕਰਨ ਦਾ ਭਰੋਸਾ ਦਿੱਤਾ। ਇਸ ਪ੍ਰੋਗਰਾਮ ਦੇ ਸਫਲ ਬਣਾਉਣ ਲਈ ਹਰਬਾਸ ,ਐੱਨਸੀਸੀ ਕਲਰਕ ਰੋਸ਼ਨ ਤੇ ਸਹਾਇਕ ਸਰਸਵਤੀ ਦਾ ਵਿਸ਼ੇਸ਼ ਯੋਗਦਾਨ ਰਿਹਾ।
Advertisement
Advertisement