ਟਿੱਪਰ ਤੇ ਕਾਰ ’ਚ ਟੱਕਰ, ਤਿੰਨ ਨੌਜਵਾਨ ਹਲਾਕ
05:55 AM May 01, 2025 IST
ਦਵਿੰਦਰ ਸਿੰਘ
ਯਮੁਨਾਨਗਰ, 30 ਅਪਰੈਲ
ਇੱਥੇ ਬੀਤੀ ਰਾਤ ਹਰਿਆਣਾ-ਹਿਮਾਚਲ ਪ੍ਰਦੇਸ਼ ਸਰਹੱਦ ਨੇੜੇ ਸਢੌਰਾ-ਕਾਲਾ ਅੰਬ ਮਾਰਗ ’ਤੇ ਪੈਂਦੇ ਅਸਗਰਪੁਰ ਪਿੰਡ ਨੇੜੇ ਸੈਣੀ ਢਾਬੇ ਦੇ ਸਾਹਮਣੇ ਬੇਕਾਬੂ ਟਿੱਪਰ ਨੇ ਕਾਰ ਨੂੰ ਟੱਕਰ ਮਾਰ ਦਿੱਤੀ । ਇਸ ਹਾਦਸੇ ਵਿੱਚ ਕਾਰ ਵਿੱਚ ਸਵਾਰ ਤਿੰਨ ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਦੋ ਨੌਜਵਾਨ ਗੰਭੀਰ ਜ਼ਖਮੀ ਹੋ ਗਏ। ਟਿੱਪਰ ਚਾਲਕ ਗੱਡੀ ਸਣੇ ਮੌਕੇ ਤੋਂ ਫ਼ਰਾਰ ਹੋ ਗਿਆ। ਸਢੌਰਾ ਪੁਲੀਸ ਨੇ ਤਿੰਨਾਂ ਲਾਸ਼ਾਂ ਅਤੇ ਦੋ ਜ਼ਖਮੀਆਂ ਨੂੰ ਜਗਾਧਰੀ ਹਸਪਤਾਲ ਭੇਜ ਦਿੱਤਾ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਮ੍ਰਿਤਕਾਂ ਦੀ ਪਛਾਣ ਅਤੁਲ (22), ਵਿਸ਼ਾਲ ਅਤੇ ਇੱਕ ਹੋਰ ਨੌਜਵਾਨ ਵਜੋਂ ਹੋਈ ਹੈ, ਜੋ ਸਾਰੇ ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਦੇ ਭਰਮਪੁਰ ਦੇ ਰਹਿਣ ਵਾਲੇ ਹਨ। ਤੀਜੇ ਨੌਜਵਾਨ ਦੀ ਪਛਾਣ ਨਹੀਂ ਹੋ ਸਕੀ। ਗੰਭੀਰ ਜ਼ਖਮੀ ਨੌਜਵਾਨਾਂ ਵਿੱਚ ਮਹਿੰਦਰ (30) ਅਤੇ ਪ੍ਰਵੀਨ (22) ਸ਼ਾਮਲ ਹਨ।
Advertisement
Advertisement