ਪੈਨਸ਼ਨਰਾਂ ਦੇ ਸਨਮਾਨ ਲਈ ਸਮਾਰੋਹ ਕਰਵਾਇਆ
05:07 AM Apr 13, 2025 IST
ਧਾਰੀਵਾਲ: ਪਾਵਰਕੌਮ ਤੇ ਟ੍ਰਾਂਸਕੋ ਪੈਨਸ਼ਨਰਜ਼ ਯੂਨੀਅਨ ਪੰਜਾਬ ਸਬੰਧਿਤ ਏਟਕ ਸਰਕਲ ਗੁਰਦਾਸਪੁਰ ਵੱਲੋਂ 75 ਸਾਲਾਂ ਤੋਂ ਉੱਪਰ ਉਮਰ ਵਾਲੇ ਪੈਨਸ਼ਨਰਾਂ ਤੇ ਫੈਮਿਲੀ ਪੈਨਸ਼ਨਰਾਂ ਨੂੰ ਸਨਮਾਨਿਤ ਕਰਨ ਲਈ ਵਿਸ਼ੇਸ਼ ਸਨਮਾਨ ਸਮਾਰੋਹ ਗੁਰਦੁਆਰਾ ਬੁਰਜ ਸਾਹਿਬ ਧਾਰੀਵਾਲ ਨੇੜੇ ਇੱਕ ਪੈਲਸ ਵਿੱਚ ਕੀਤਾ ਗਿਆ। ਯੂਨੀਅਨ ਦੇ ਸਕਰਲ ਪ੍ਰਧਾਨ ਹਜਾਰਾ ਸਿੰਘ ਗਿੱਲ ਦੀ ਅਗਵਾਈ ਹੇਠ ਹੋਏ ਇਸ ਸਮਾਰੋਹ ਵਿੱਚ ਮੰਡਲ ਧਾਰੀਵਾਲ, ਮੰਡਲ ਕਾਦੀਆਂ, ਮੰਡਲ ਗੁਰਦਾਸਪੁਰ ਅਤੇ ਸਿਟੀ ਮੰਡਲ ਬਟਾਲਾ ਤੋਂ ਵੱਡੀ ਗਿਣਤੀ ਵਿੱਚ ਪਹੁੰਚੇ 75 ਸਾਲਾਂ ਤੋਂ ਵੱਧ ਉਮਰ ਵਾਲੇ ਪੈਨਸਨਰਾਂ ਨੂੰ ਜਥੇਬੰਦੀ ਵਲੋਂ ਯੂਨੀਅਨ ਦੇ ਲੋਗੋ ਵਾਲਾ ਯਾਦਗਾਰੀ ਮੋਮੈਂਟੋ ਅਤੇ ਗਰਮ ਲੋਈ ਦੇ ਕੇ ਸਨਮਾਨਿਆ, ਜਦਕਿ ਫੈਮਿਲੀ ਪੈਨਸ਼ਨਰਜ਼ ਬੀਬੀਆਂ ਨੂੰ ਯਾਦਗਾਰੀ ਚਿੰਨ੍ਹ ਅਤੇ ਗਰਮ ਸ਼ਾਲ ਦੇ ਕੇ ਸਨਮਾਨਿਆ। ਸਮਾਰੋਹ ਵਿੱਚ ਜਥੇਬੰਦੀ ਦੇ ਵਰਕਿੰਗ ਜਨਰਲ ਸਕੱਤਰ ਨਰਿੰਦਰ ਕੁਮਾਰ ਬੱਲ ਵਿਸ਼ੇਸ਼ ਤੌਰ ’ਤੇ ਸਾਥੀਆਂ ਸਮੇਤ ਪਹੁੰਚੇ। -ਪੱਤਰ ਪ੍ਰੇਰਕ
Advertisement
Advertisement
Advertisement