ਪੀਏਯੂ ਦੀ ਵਿਦਿਆਰਥਣ ਨੇ ਸਰਵੋਤਮ ਪੋਸਟਰ ਪੇਸ਼ਕਾਰੀ ਪੁਰਸਕਾਰ ਜਿੱਤਿਆ
04:23 AM Apr 02, 2025 IST
ਖੇਤਰੀ ਪ੍ਰਤੀਨਿਧ
Advertisement
ਲੁਧਿਆਣਾ, 1 ਅਪਰੈਲ
ਪੀਏਯੂ ਦੇ ਬੇਸਿਕ ਸਾਇੰਸ ਕਾਲਜ ਦੇ ਮਾਈਕਰੋਬਾਇਓਲੋਜੀ ਵਿਭਾਗ ਵਿੱਚ ਐੱਮ.ਐੱਸਸੀ ਦੀ ਵਿਦਿਆਰਥਣ ਕੁਮਾਰੀ ਰਜਨੀ ਗੋਇਲ ਨੂੰ ਰਾਸ਼ਟਰੀ ਕਾਨਫਰੰਸ ‘ਬਾਇਓਵਿਜ਼ਨ 2025’ ਵਿੱਚ ਪੇਸ਼ ਕੀਤੇ ਗਏ ਪੋਸਟਰ ਲਈ ਸਰਵੋਤਮ ਪੋਸਟਰ ਪੇਸ਼ਕਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਕਾਨਫਰੰਸ ਹਾਲ ਹੀ ਵਿੱਚ 360 ਰਿਸਰਚ ਫਾਊਂਡੇਸ਼ਨ ਨੇ ਕਰਵਾਈ ਸੀ। ਕੁਮਾਰੀ ਰਜਨੀ ਗੋਇਲ ਨੇ ਇਸ ਦੌਰਾਨ ਨਵੀਨ ਤਕਨੀਕ ਨਾਲ ਵੱਖ-ਵੱਖ ਤਰ੍ਹਾਂ ਦੇ ਆਟੇ ਵਰਤ ਕੇ ਫੰਕਸ਼ਨਲ ਭੋਜਨ ਤਿਆਰ ਕਰਨ ਬਾਰੇ ਪੋਸਟਰ ਪੇਸ਼ ਕੀਤਾ ਸੀ।
Advertisement
ਆਪਣੇ ਐੱਮ.ਐੱਸਸੀ ਪ੍ਰੋਗਰਾਮ ਵਿੱਚ ਇਸ ਵਿਦਿਆਰਥਣ ਨੇ ਡਾ. ਰਿਚਾ ਅਰੋੜਾ ਦੀ ਅਗਵਾਈ ਵਿੱਚ ਫੰਕਸ਼ਨਲ ਭੋਜਨ ’ਤੇ ਖੋਜ ਕੀਤੀ। ਪੀਏਯੂ ਦੇ ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ, ਬੇਸਿਕ ਸਾਇੰਸਜ਼ ਕਾਲਜ ਦੇ ਡੀਨ ਡਾ. ਕਿਰਨ ਬੈਂਸ ਅਤੇ ਵਿਭਾਗ ਦੇ ਮੁਖੀ ਡਾ. ਉਰਮਿਲਾ ਗੁਪਤਾ ਫੁਟੇਲਾ ਨੇ ਵਿਦਿਆਰਥਣ ਦੀ ਇਸ ਪ੍ਰਾਪਤੀ ਲਈ ਉਸ ਨੂੰ ਵਧਾਈ ਦਿੱਤੀ ਹੈ।
Advertisement