ਪੀਆਰਟੀਸੀ ਬੱਸ ਹੇਠ ਆ ਕੇ ਨੌਜਵਾਨ ਦੀ ਮੌਤ
06:12 AM Mar 27, 2025 IST
ਪੱਤਰ ਪ੍ਰੇਰਕ
ਬਠਿੰਡਾ, 26 ਮਾਰਚ
Advertisement
ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਦੇ ਇੱਕ ਮੁਲਾਜ਼ਮ ਦੀ ਬਠਿੰਡਾ ਬੱਸ ਅੱਡੇ ਵਿੱਚ ਪੀਆਰਟੀਸੀ ਦੀ ਬੱਸ ਹੇਠ ਆਉਣ ਕਾਰਨ ਮੌਤ ਹੋਈ ਗਈ। ਮ੍ਰਿਤਕ ਦੀ ਪਛਾਣ ਰਾਜੇਸ਼ ਕੁਮਾਰ (35) ਪੁੱਤਰ ਬੁੱਧ ਰਾਮ ਵਾਸੀ ਗੁਰੂ ਨਾਨਕ ਦੇਵ ਮੁਹੱਲੇ ਵਜੋਂ ਹੋਈ ਹੈ। ਉਹ ਬੁੱਧਵਾਰ ਦੁਪਹਿਰ ਆਪਣੇ ਕਿਸੇ ਰਿਸ਼ਤੇਦਾਰ ਨੂੰ ਬੱਸ ਸਟੈਂਡ ’ਤੇ ਛੱਡਣ ਆਇਆ ਸੀ। ਇਸ ਦੌਰਾਨ ਜਦੋਂ ਉਹ ਫੋਨ ਗੱਲ ਕਰ ਰਿਹਾ ਸੀ ਤਾਂ ਡੱਬਵਾਲੀ ਕਾਊਂਟਰ ਤੋਂ ਚੱਲੀ ਬੱਸ ਨੇ ਉਸ ਨੂੰ ਦਰੜ ਦਿੱਤਾ। ਸਮਾਜ ਸੇਵੀ ਸੰਸਥਾ ਵੱਲੋਂ ਨੈਤਿਕ ਦੀ ਦੇਹ ਨੂੰ ਪੋਸਟਮਾਰਟਮ ਲਈ ਸੀ ਹਸਪਤਾਲ ਪਹੁੰਚਾਇਆ ਹੈ। ਬਸ ਅੱਡੇ ਦੀ ਪੁਲੀਸ ਚੌਕੀ ਦੇ ਇੰਚਾਰਜ ਜਸਕਰਨ ਸਿੰਘ ਨੇ ਦੱਸਿਆ ਕਿ ਬੱਸ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਆਖਿਆ ਕਿ ਇਸ ਮਾਮਲੇ ਵਿਚ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
Advertisement
Advertisement