ਪਿੰਡ ਸਦੌਲ ਦੇ ਫ਼ੌਜੀ ਦੀ ਡਿਊਟੀ ਦੌਰਾਨ ਮੌਤ
04:29 AM Mar 26, 2025 IST
ਪੱਤਰ ਪ੍ਰੇਰਕ
ਟੋਹਾਣਾ, 25 ਮਾਰਚ
ਇੱਥੋਂ ਨੇੜਲੇ ਪਿੰਡ ਸਦੌਲ ਥਾਣਾ ਅਗਰੋਹਾ ਦਾ ਫੌਜੀ ਅਜੈ ਕੁਮਾਰ (32) ਢੁੱਕੀਆ ਸਿੱਕਮ ’ਚ ਸੜਕ ਹਾਦਸੇ ਦੌਰਾਨ ਸ਼ਹੀਦ ਹੋ ਗਿਆ। ਫੌਜੀ ਦੇ ਚਾਚੇ ਸਤਿਆਵਾਨ ਤੇ ਸਰਪੰਚ ਸੁਰਜੀਤ ਸਿੰਘ ਨੇ ਦੱਸਿਆ ਕਿ ਸਦੌਲ ਫੌਜੀਆਂ ਦਾ ਪਿੰਡ ਹੈ। ਇੱਥੋਂ ਦੇ ਤਿੰਨ ਫੌਜੀ ਸ਼ਹੀਦ ਹੋ ਚੁੱਕੇ ਹਨ। ਅਜੈ ਕੁਮਾਰ ਨੇ ਮਾਰਚ ਦੇ ਅਖ਼ੀਰ ਵਿੱਚ ਆਪਣੇ ਚਚੇਰੇ ਭਰਾ ਦੇ ਵਿਆਹ ’ਚ ਪੁੱਜਣਾ ਸੀ। ਉਸ ਨੇ 22 ਮਾਰਚ ਨੂੰ ਆਪਣੀ ਧੀ ਦਾ ਜਨਮ ਦਿਨ ਸਿੱਕਮ ਵਿੱਚ ਮਨਾਇਆ ਤੇ ਇਸ ਦੌਰਾਨ ਪਰਿਵਾਰ ਨਾਲ ਵੀਡੀਓ ਕਾਲ ਵੀ ਕੀਤੀ। ਸਰਪੰਚ ਸੁਰਜੀਤ ਸਿੰਘ ਨੇ ਦੱਸਿਆ ਕਿ 26 ਮਾਰਚ ਨੂੰ ਸ਼ਹੀਦ ਦੀ ਦੇਹ ਪਿੰਡ ਸਦੌਲ ਪੁੱਜੇਗੀ। ਅਜੈ ਮਾਪਿਆਂ ਦਾ ਇਕਲੌਤਾ ਪੁੱਤਰ ਸੀ, ਉਸ ਦੇ ਪਿਤਾ ਦਾ ਨਾਮ ਹਰਪਾਲ ਸਿੰਘ ਹੈ। ਉਹ ਮਾਰਚ 2019 ਵਿੱਚ ਫੌਜ ਵਿੱਚ ਭਰਤੀ ਹੋਇਆ ਸੀ ਅਤੇ ਉਹ ਬਾਰਡਰ ਰੋਡ ਆਰਗੇਨਾਈਜਰ ਵਿੱਚ ਕੰਮ ਕਰ ਰਿਹਾ ਸੀ।
Advertisement
Advertisement