ਪਸ਼ੂਆਂ ਦੇ ਵਾੜੇ ’ਚੋਂ ਨੌਜਵਾਨ ਦੀ ਲਾਸ਼ ਮਿਲੀ
04:54 AM May 10, 2025 IST
ਜੀਂਦ/ਸਫੀਦੋਂ (ਪੱਤਰ ਪ੍ਰੇਰਕ): ਪਿੰਡ ਸਰਫਾਬਾਦ ਵਿੱਚ ਪਸ਼ੂਆਂ ਦੇ ਵਾੜੇ ’ਚੋਂ ਇਕ ਨੌਜਵਾਨ ਦੀ ਲਾਸ਼ ਖੂਨ ਨਾਲ ਲੱਥ-ਪੱਥ ਮਿਲੀ ਹੈ। ਡੀਐੱਸਪੀ ਗੌਰਵ ਸ਼ਰਮਾ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਤੁਰੰਤ ਪੁਲੀਸ ਨੇ ਘਟਨਾ ਸਥਾਨ ’ਤੇ ਪਹੁੰਚਕੇ ਮਾਮਲੇ ਦਾ ਜਾਇਜ਼ਾ ਲਿਆ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਪਛਾਣ ਪਿੰਡ ਸਰਫਾਬਾਦ ਵਾਸੀ ਪਵਨ ਉਰਫ ਮੱਕੀ ਵਜੋਂ ਕੀਤੀ ਗਈ ਹੈ। ਇਨ੍ਹਾਂ ਦੀ ਗੁਆਂਢ ਵਿੱਚ ਹੀ ਕਿਸੇ ਨਾਲ ਪੁਰਾਣੀ ਰੰਜਿਸ਼ ਹੈ ਜਿਸ ਦੇ ਚੱਲਦੇ ਉਹ ਘਟਨਾ ਨੂੰ ਅੰਜਾਮ ਦੇ ਕੇ ਫਰਾਰ ਹੋ ਗਿਆ। ਪੁਲੀਸ ਉਸ ਦੀ ਭਾਲ ਕਰ ਰਹੀ ਹੈ। ਡੀਐੱਸਪੀ ਅਨੁਸਾਰ ਟੀਮਾਂ ਮਾਮਲੇ ਦੀ ਜਾਂਚ ਕਰ ਰਹੀਆਂ ਹਨ। ਉਨ੍ਹਾਂ ਦੱਸਿਆ ਗਿਆ ਕਿ ਮ੍ਰਿਤਕ ਪਵਨ ਉਰਫ ਮੱਕੀ ਆਪਣੇ ਤਿੰਨ ਭਰਾਵਾਂ ਵਿੱਚ ਸਭ ਤੋਂ ਛੋਟਾ ਸੀ, ਇਸ ਦੇ ਮਾਤਾ ਪਿਤਾ ਦਾ ਪਹਿਲਾਂ ਹੀ ਸਵਰਗਵਾਸ ਹੋ ਚੁੱਕਿਆ ਸੀ ਅਤੇ ਇਹ ਪ੍ਰਾਪਰਟੀ ਦਾ ਕੰਮ ਕਰਦਾ ਸੀ।
Advertisement
Advertisement